Menu

ਸਿਗਨੇਚਰ ਬ੍ਰਿਜ਼: ਮਨੋਜ ਤੀਵਾਰੀ ਨੇ ਕਰਾਈ ਅਰਵਿੰਦ ਕੇਜਰੀਵਾਲ ਦੇ ਖਿਲਾਫ ਐਫਆਈਆਰ ਦਰਜ

ਸਿਗਨੇਚਰ ਬ੍ਰਿਜ਼ ਦੇ ਉਦਘਾਟਨ ਸਮਾਰੋਹ ਦੇ ਦੌਰਾਨ ਹੋਈ ਝੜਪ ਤੋਂ ਬਾਅਦ ਦਰਜ ਕਰਾਈ ਗਈ ਐਫਆਈਆਰ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਰੋਪੀ ਬਣਾਇਆ ਗਿਆ ਹੈ।ਉੱਤਰੀ-ਪੂਰਵੀ ਦਿੱਲੀ ਲੋਕਸਭਾ ਸੀਟ ਤੋਂ ਸੰਸਦ ਅਤੇ ਦਿੱਲੀ ਭਾਜਪਾ ਪ੍ਰਧਾਨ ਮਨੋਜ ਤੀਵਾਰੀ ਨੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਐਫਆਈਆਰ ਦਰਜ ਕਰਾਈ ਹੈ।ਜਿਸ ਵਿਚ ਉਨ੍ਹਾਂ ਨੇ ਕੇਜਰੀਵਾਲ ਨੂੰ ਮੁਲਜ਼ਮ ਮੰਨਿਆ ਹੈ। ਮਨੋਜ ਤੀਵਾਰੀ ਦੀ ਐਫਆਈਆਰ ਵਿਚ ਕੇਜਰੀਵਾਲ ਤੋਂ ਇਲਾਵਾ ਆਪ ਵਿਧਾਇਕ ਅਮਾਨਤੁੱਲਾ ਖਾਨ ਦਾ ਵੀ ਨਾਮ ਹੈ। ਦੱਸ ਦਈਏ ਕਿ ਦਿੱਲੀ ਪੁਲਿਸ ਨੇ ਮਨੋਜ ਤੀਵਾਰੀ ਦੀ ਸ਼ਿਕਾਇਤ ‘ਤੇ ਆਈਪੀਸੀ ਦੀ 6 ਧਾਰਾਵਾਂ 323 ( ਮਾਰ ਕੁੱਟ ਕਰਨ ), 506 (ਜਾਨ ਤੋਂ ਮਾਰਨ ਦੀ ਧਮਕੀ ਦੇਣਾ), 308 (ਸੱਟ ਪੰਹੁਚਾਉਣਾ), 120ਬੀ (ਅਪਰਾਧਕ ਚਾਲ ਰਚਣਾ), 341 (ਰਸਤਾ ਰੋਕਣਾ)  ,34 (ਕਾਮਨ ਇੰਟੈਸ਼ਨ) ਵਰਗੀਆਂ ਸੰਗੀਨ ਧਾਰਾਵਾਂ ਵਿਚ ਐਫਆਈਆਰ ਕੀਤੀ ਹੈ। ਜ਼ਿਕਯੋਗ ਹੈ ਕਿ 4 ਨਵੰਬਰ ਨੂੰ ਸਿਗਨੇਚਰ ਬ੍ਰਿਜ਼ ਦੇ ਉੱਦਘਾਟਨ ਸਮਾਰੋਹ ਦੇ ਦੌਰਾਨ ਮਨੋਜ ਤੀਵਾਰੀ ਅਪਣੇ ਕਰਮਚਾਰੀਆਂ ਨਾਲ ਉੱਥੇ ਪਹੁੰਚੇ ਸਨ। ਉੱਥੇ ਮੌਜੂਦ ਦਿੱਲੀ ਪੁਲਿਸ ਅਤੇ ਆਪ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕਣ ਕੋਸ਼ਿਸ਼ ਕੀਤੀ ਜਿਸ ਕਾਰਨ ਦੋਨਾਂ ਦੇ ਵਿਚ ਧੱਕਾ ਸ਼ਾਹੀ ਹੋਈ ਸੀ।ਦੱਸ ਦਈਏ ਕਿ ਇਸ ਪੂਰੀ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ। ਜਿਸ ‘ਤੇ ਆਪ ਵਿਧਾਇਕ ਅਮਾਨਤੁੱਲਾ ਨੇ ਸਫਾਈ ਦਿਤੀ ਸੀ ਕਿ ਮਨੋਜ ਤੀਵਾਰੀ  ਨੂੰ ਪਰੋਗਰਾਮ ਵਿਚ ਸ਼ਾਮਿਲ ਹੋਣ ਦਾ ਸਦਾ ਨਹੀਂ ਦਿੱਤਾ ਗਿਆ ਸੀ ਜਿਸ ਦੇ ਬਾਵਜੂਦ ਉਹ ਉੱਥੇ ਕਾਲੇ ਝੰਡੇ ਲੈ ਕੇ ਪਹੁੰਚੇ ਸਨ ।

Listen Live

Subscription Radio Punjab Today

Our Facebook

Social Counter

  • 10323 posts
  • 0 comments
  • 0 fans

Log In