Menu

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਬੱਡੀ ਨੈਸ਼ਨਲ ਸਟਾਇਲ ਅੰਡਰ 14,18 ਅਤੇ 25 ਦੇ ਹੋਣਗੇ ਟੂਰਨਾਮੈਂਟ

ਰੂਪਨਗਰ – ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।ਇਸੇ ਨੂੰ ਸਮਰਪਿਤ ਖੇਡ ਵਿਭਾਗ ਵੱਲੋਂ ਡਾਇਰੈਕਟਰ ਸਪੋਰਟਸ ਪੰਜਾਬ ਚੰਡੀਗੜ੍ਹ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲ੍ਹਾ ਰੂਪਨਗਰ ਦੀਆਂ 5 ਸਬ ਡਵੀਜ਼ਨਾਂ ਵਿੱਚ ਸਮੂਹ ਐਸ.ਡੀ.ਐਮਜ਼ ਦੀ ਮੱਦਦ ਨਾਲ ਕਬੱਡੀ ਨੈਸ਼ਨਲ ਸਟਾਇਲ ਟੂਰਨਾਮੈਂਟ ਕਰਵਾਏ ਜਾ ਰਹੇ ਹਨ। ਇਹ ਕਬੱਡੀ ਨੈਸ਼ਨਲ ਸਟਾਇਲ ਟੂਰਨਾਮੈਂਟ 16,17,18 ਅਤੇ 19 ਜੁਲਾਈ ਨੂੰ ਸਮੂਹ ਸਬ ਡਵੀਜ਼ਨਾਂ  ਰੂਪਨਗਰ (ਨਹਿਰੂ ਸਟੇਡੀਅਮ), ਮੋਰਿੰਡਾ (ਪਿੰਡ ਮੜੌਲੀ ਕਲਾਂ), ਸ਼੍ਰੀ ਅਨੰਦਪੁਰ ਸਾਹਿਬ (ਭਾਈ ਨੰਦ ਲਾਲ ਸਕੂਲ), ਸ਼੍ਰੀ ਚਮਕੌਰ ਸਾਹਿਬ (ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਮੈਮੋਰੀਅਲ ਸਟੇਡੀਅਮ) ਅਤੇ ਨੰਗਲ (ਪਿੰਡ ਕਥੇੜਾ) ਵਿਖੇ ਕਰਵਾਏ ਜਾਣਗੇ।
ਕਬੱਡੀ ਨੈਸ਼ਨਲ ਸਟਾਇਲ ਲਈ ਕੈਟਾਗਿਰੀ ਅੰਡਰ 14 ਲਈ ਵੇਟ 48 ਤੋਂ 50 ਕਿ.ਗ੍ਰਾ. (ਲੜਕੇ ਅਤੇ ਲੜਕੀਆਂ), ਕੈਟਾਗਿਰੀ ਅੰਡਰ 18 ਲਈ ਵੇਟ 58 ਤੋਂ 60 ਕਿ.ਗ੍ਰਾ. (ਲੜਕੇ ਅਤੇ ਲੜਕੀਆਂ) ਅਤੇ ਕੈਟਾਗਿਰੀ  ਅੰਡਰ 25 ਲਈ ਵੇਟ +85 ਕਿ.ਗ੍ਰਾ. (ਲੜਕੇ) ਅਤੇ +75 ਕਿ.ਗ੍ਰਾ. ਲੜਕੀਆਂ) ਲਈ ਰੱਖਿਆ ਗਿਆ ਹੈ।
ਇਨ੍ਹਾਂ ਖੇਡਾਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੀਆਂ ਟੀਮਾਂ ਜ਼ਿਲ੍ਹਾ ਪੱਧਰ ਕੰਪੀਟੀਸ਼ਨ ਵਿੱਚ ਭਾਗ ਲੈਣਗੀਆਂ। ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਕੰਪੀਟੀਸ਼ਨ ਸ਼ੁਰੂ ਹੋਣ ਵਾਲੇ ਦਿਨ ਖੇਡ ਸਥਾਨ ਉੱਤੇ ਸਵੇਰੇ 8.00 ਵਜੇ ਰਿਪੋਰਟ ਕਰਨਗੇ ਅਤੇ ਭਾਗ ਲੈਣ ਵਾਲੇ ਖਿਡਾਰੀ ਆਪਣੇ ਨਾਲ ਕੋਈ ਜਨਮ ਅਤੇ ਰਿਹਾਇਸ਼ ਸਬੰਧੀ ਪਰੂਫ ਜਿਵੇਂ ਆਧਾਰ ਕਾਰਡ ਜਿਸ ਤੇ ਜਨਮ ਮਿਤੀ ਅਤੇ ਰਿਹਾਇਸ਼ ਕਲੀਅਰ ਹੋਵੇ, ਨਾਲ ਲੈ ਕੇ ਆਉਣਾ ਯਕੀਨੀ ਬਣਾਉਣਗੇ। ਭਾਗ ਲੈਣ ਲਈ ਖਿਡਾਰੀਆਂ ਦੀ ਉਮਰ ਅੰਡਰ-14 ਟੂਰਨਾਮੈਂਟ ਲਈ 01.01.2006 ਜਾਂ ਇਸ ਤੋਂ ਬਾਅਦ, ਅੰਡਰ-18 ਲਈ 01.01.2002 ਜਾਂ ਇਸ ਤੋਂ ਬਾਅਦ, ਅੰਡਰ-25 ਲਈ 01.01.1995 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਸਾਰੇ ਪਿੰਡ, ਕਲੱਬ, ਯੂਥ ਕਲੱਬ ਅਤੇ ਸਕੂਲ, ਕਾਲਜ ਅਤੇ ਅਕੈਡਮੀਆਂ ਦੀਆਂ ਟੀਮਾਂ ਭਾਗ ਲੈ ਸਕਦੀਆਂ ਹਨ।

Listen Live

Subscription Radio Punjab Today

Our Facebook

Social Counter

  • 11751 posts
  • 0 comments
  • 0 fans

Log In