Menu

ਵਿਕਾਸ ਕਾਰਜਾਂ ਲਈ ਨਵੀਆਂ ਪੰਚਾਇਤਾਂ ਨੂੰ ਜਲਦ ਦਿੱਤੀਆਂ ਜਾਣਗੀਆਂ ਗ੍ਰਾਟਾਂ – ਗੁਰਪ੍ਰੀਤ ਸਿੰਘ ਕਾਂਗੜ

ਬਠਿੰਡਾ – ਬਿਜਲੀ ਮੰਤਰੀ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਦਿਆਲ ਪੁਰਾ ਭਾਈਕਾ ਜੰਗਲਾਤ ਗੈਸਟ ਹਾਉਸ ਵਿਖੇ ਸੰਗਤ ਦਰਸ਼ਨ ਕੀਤਾ। ਸੰਗਤ ਦਰਸ਼ਨ ਦੇ ਦੌਰਾਨ ਉਨਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ‘ਤੇ ਹੱਲ ਕੀਤੀਆਂ।

ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ਼੍ਰੀ ਕਾਂਗੜ ਨੇ ਕਿਹਾ ਕਿ ਨਵੀਆਂ ਪੰਚਾਇਤਾਂ ਨੂੰ ਜਲਦ ਹੀ ਵਿਕਾਸ ਕਾਰਜਾਂ ਲਈ ਗ੍ਰਾਟਾਂ ਜਾਰੀ ਕੀਤੀਆਂ ਜਾਣਗੀਆਂ ।ਉਨਾਂ ਕਿਹਾ ਕਿ ਕੈਪਟਨ ਸਰਕਾਰ ਦਾ ਮੁੱਖ ਉਦੇਸ਼ ਹੈ ਕਿ ਪਿੰਡਾਂ ਵਿਚ ਗਲੀਆਂ-ਨਾਲੀਆਂ ਨੂੰ ਸੁਚਾਰੂ ਢੰਗ ਨਾਲ ਬਣਾਉਣ ਦੇ ਨਾਲ-ਨਾਲ ਗੰਦੇ ਪਾਣੀ ਦਾ ਨਿਕਾਸ ਕਰਨਾ ਮੁੱਖ ਕੰਮ ਹੈ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਨਿਭਾਉਣ ਲਈ ਵਬਚਨਬੱਧ ਹੈ। ਇਨਾਂ ਵਾਅਦਿਆਂ ਨੂੰ ਪੂਰਨ ਕਰਦਿਆਂ ਸਰਕਾਰ ਵਲੋਂ ਵੱਖ ਵੱਖ ਲੋਕ ਹਿੱਤ ਕਾਰਜ ਕੀਤੇ ਗਏ ਹਨ ਜਿਸ ਸਦਕਾ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪੰਜਾਬ ਦੀਆਂ ਸਾਰੀਆਂ 13 ਸੀਟਾਂ ‘ਤੇ ਕਾਬਜ਼ ਹੋ ਕੇ ਲੋਕ ਸੇਵਾ ਕਰੇਗੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਦੇ ਨਾਲ ਨਾਲ ਸ਼ਹਿਰਾਂ ਵੱਲ ਵੀ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ।

ਇਸ ਮੌਕੇ ਡੀ.ਐਸ.ਪੀ. ਸ਼੍ਰੀ ਗੁਰਪ੍ਰੀਤ ਸਿੰਘ, ਐਸ.ਡੀ.ਓ. ਭਗਤਾ ਭਾਈਕਾ ਸ਼੍ਰੀ ਗੁਰਮੇਲ ਸਿੰਘ, ਐਸ.ਡੀ.ਓ. ਨਥਾਣਾ ਸ਼੍ਰੀ ਹਿਮੰਤ ਕੁਮਾਰ, ਐਸ.ਡੀ.ਓ. ਭਾਈ ਰੂਪਾ ਸ਼੍ਰੀ ਪ੍ਰਵੀਨ ਕੁਮਾਰ, ਲੁੱਧਰ ਕੁਮਾਰ ਬਾਂਸਲ ਐਕਸੀਐਨ ਰਾਮਪੁਰਾ, ਕੁਮਲਦੀਪ ਅਰੋੜਾ ਐਕਸੀਐਨ ਭਗਤਾ ਭਾਈਕਾ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਸਨ।

Listen Live

Subscription Radio Punjab Today

Our Facebook

Social Counter

  • 10904 posts
  • 0 comments
  • 0 fans

Log In