Menu

ਲੋਕ ਸਭਾ ਚੋਣਾਂ ਨੂੰ ਲੈ ਕੇ ਚਿੰਤਤ ਦਿਖਾਈ ਦਿੰਦੇ ਨੇ ਬੀਬਾ ਬਾਦਲ

-ਚੋਣ ਪ੍ਰਚਾਰ ਦੌਰਾਨ ਹੀ ਕਰਦੇ ਦਿਖਾਈ ਦਿੱਤੇ ਸ਼੍ਰੀ ਗੁੱਟਕਾ ਸਾਹਿਬ ਜੀ ਦੇ ਪਾਠ
ਬਠਿੰਡਾ – ਬਠਿੰਡਾ ਲੋਕ ਸਭਾ ਸੀਟ ਦਾ ਚੋਣ ਅਖਾੜਾ ਪੂਰੀ ਤਰਾਂ ਭਖਿਆ ਹੋਇਆ ਹੈ, ਜਿਸਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ  ਦੇ ਸਾਂਝੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਚੋਣ ਪ੍ਰਚਾਰ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚੋਣ ਪ੍ਰਚਾਰ ਰੈਲੀ ਕੀਤੀ ਗਈ, ਕਾਂਗਰਸ  ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ’ਚ ਪ੍ਰਿਯੰਕਾ ਗਾਂਧੀ  ਚੋਣ ਰੈਲੀ ਲਈ ਬਠਿੰਡਾ ਪਹੁੰਚੇ ਅਤੇ ਭਲਕੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਚੋਣ ਪ੍ਰਚਾਰ ਨੂੰ ਹੁਲਾਰਾ ਦੇਣ ਲਈ ਪਹੁੰਚ ਰਹੇ ਹਨ। ਉੱਧਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਵਿਧਾਇਕਾ ਬਲਜਿੰਦਰ ਕੌਰ ਦੇ ਹੱਕ ’ਚ ਅਰਵਿੰਦ ਕੇਜਰੀਵਾਲ ਵੀ ਰੋਡ ਸ਼ੋਅ ਕਰਕੇ ਲੋਕਾਂ ਨੂੰ ਆਪ ਦੇ ਹੱਕ ’ਚ ਵੋਟਾਂ ਲਈ ਅਪੀਲ ਕਰ ਰਹੇ ਹਨ। ਇਸ ਚੋਣ ਦੰਗਲ ਨੂੰ ਲੈ ਕੇ ਉੱਧਰ ਸ਼ੋ੍ਰਮਣੀ ਅਕਾਲੀ ਦਲ ਬਾਦਲ ਚਿੰਤਾ ’ਚ ਪਿਆ ਨਜ਼ਰ ਆ  ਰਿਹਾ ਹੈ, ਕਿਉਂ ਕਿ ਕਾਂਗਰਸ ਦੀ ਰੈਲੀ ਦੌਰਾਨ ਪ੍ਰਧਾਨ ਮੰਤਰੀ ਦੀ ਰੈਲੀ ਦੌਰਾਨ ਜਿੱਥੇ ਕਿ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਨੂੰ ਬੋਲਣ ਦਾ ਸਮਾਂ ਵੀ ਨਹੀਂ ਦਿੱਤਾ ਗਿਆ। ਜਿਕਰਯੋਗ ਹੈ ਕਿ  ਮੰਡੀ ਕਲਾਂ ਵਿਖੇ ਹੋਇਆ ਵਿਰੋਧ ਅਤੇ ਇਸ ਮੌਕੇ ਸੁਖਬੀਰ ਸਿੰਘ ਬਾਦਲ ਵੱਲੋਂ ਸਰਕਾਰ ਆਉਣ ’ਤੇ ਵਿਰੋਧ ਕਰਨ ਵਾਲਿਆਂ ਖਿਲਾਫ ਅਜਿਹੇ ਪਰਚੇ ਦਰਜ਼ ਕਰਵਾਉਣ ਕਿ ਮੁੜ ਬਾਹਰ ਨਹੀਂ ਸਕਣ ਦੇ ਦਿੱਤੇ ਬਿਆਨ  ਤੋਂ ਬਾਅਦ ਲੋਕਾਂ ਦਾ ਰੋਹ ਹੋਰ ਵੀ ਵਧਿਆ ਹੈ। ਸ਼ਇਦ ਇਸੇ ਕਰਕੇ ਬੀਬਾ ਬਾਦਲ ਨੂੰ ਆਪਣੇ ਹਰ ਬਿਆਨ ’ਤੇ ਲਾਈਵ ਹੋ ਕੇ ਆਪਣਾ ਪੱਖ ਪੇਸ਼ ਕਰਨਾ ਪੈ ਰਿਹਾ। ਇੰਨਾਂ ਹੀ ਨਹੀਂ  ਮੰਡੀ ਕਲਾਂ ਘਟਨਾ  ਤੋਂ ਬਾਅਦ ਬੀਬਾ ਬਾਦਲ ਪਹਿਲਾਂ ਨਾਲੋਂ ਜਿਅਦਾ ਪ੍ਰਮਾਤਮਾ ਨੂੰ ਯਾਦ ਕਰਦੇ ਦਿਖਾਈ ਦਿੱਤੇ ਹਨ, ਜਿੰਨਾਂ ਨੂੰ ਆਪਣੀ ਗੱਡੀ ’ਚ ਬੈਠ  ਕੇ ਗੁੱਟਕਾ ਸਾਹਿਬ ਪੜਦੇ ਦੇਖਿਆ ਗਿਆ, ਜਿਸ ’ਤੇ ਉਨਾਂ ਦਾ ਕਹਿਣਾ ਹੈ ਕਿ ਵੋਟਾਂ ਦਾ ਸਮਾਂ ਹੈ ਅਤੇ ਸਮੇਂ ’ਚੋਂ ਸਮਾਂ ਕੱਢ ਕੇ ਵਹਿਗੁਰੂ ਪ੍ਰਮਾਤਮਾ ਨੂੰ ਯਾਦ ਕਰਦੇ ਹਨ।

Listen Live

Subscription Radio Punjab Today

Our Facebook

Social Counter

  • 11456 posts
  • 0 comments
  • 0 fans

Log In