Menu

ਲੁਧਿਆਣਾ ਗੈਂਗਰਪ ਦੇ ਮੁਲਜ਼ਮਾਂ ‘ਤੇ ਅਕਾਲੀ ਵਰਕਰਾਂ ਨੇ ਕੀਤਾ ਜੁੱਤੀਆਂ ਨਾਲ ਹਮਲਾ

ਲੁਧਿਆਣਾ – ਲੁਧਿਆਣਾ ਗੈਂਗਰੇਪ ਮਾਮਲੇ ‘ਚ ਅੱਜ ਪੁਲਿਸ ਵੱਲੋ ਗ੍ਰਿਫਤਾਰ ਕੀਤੇ ਤਿੰਨ ਮੁਲਜ਼ਮਾਂ ਨੂੰ ਕੋਰਟ ‘ਚ ਪੇਸ਼ ਕੀਤਾ ਗਿਆ ਜਿਥੇ ਉਨ੍ਹਾਂ ਨੂੰ ਕੋਰਟ ਵੱਲੋਂ 7 ਦਿਨਾਂ ਰਿਮਾਂਡ ‘ਤੇ ਭੇਜਿਆ ਗਿਆ ਹੈ। ਜਦਕਿ ਤਿੰਨ ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।
ਜਦੋਂ ਪੁਲਿਸ ਇੰਨ੍ਹਾਂ ਮੁਲਜ਼ਮਾਂ ਨੂੰ ਪੇਸ਼ੀ ਤੋਂ ਬਾਅਦ ਕੋਰਟ ‘ਚੋਂ ਲਿਜਾ ਰਹੀ ਸੀ ਤਾਂ ਕੋਰਟ ਦੇ ਬਾਹਰ ਅਕਾਲੀ ਵਰਕਰ ਮੀਤਪਾਲ ਦੁੱਗਰੀ ਤੇ ਉਸਦੇ ਸਾਥੀਆਂ ਵੱਲੋਂ ਮੁਲਜ਼ਮਾਂ ‘ਤੇ ਜੁੱਤੀਆਂ ਨਾਲ ਹਮਲਾ ਕੀਤਾ ਗਿਆ। ਗੁੱਸੇ ‘ਚ ਆਏ ਅਕਾਲੀ ਵਰਕਰਾਂ ਨੇ ਮੀਡੀਆ ਨੂੰ ਕਿਹਾ ਕਿ ਉਨ੍ਹਾਂ ਦੇ ਹੱਥਾਂ ‘ਚ ਇਸ ਵਕਤ ਕੁਝ ਹੋਰ ਹੈ ਨਹੀਂ ਸੀ, ਨਹੀਂ ਤਾਂ ਉਹ ਇੰਨ੍ਹਾਂ ਦੋਸ਼ੀਆਂ ਨੂੰ ਜਾਨ ਤੋਂ ਵੀ ਮਾਰ ਦਿੰਦੇ। ਮੀਤ ਪਾਲ ਦੁੱਗਰੀ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਨੇ ਘਿਨੌਣਾ ਕੰਮ ਕੀਤਾ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੋਸ਼ੀਆਂ ਨੂੰ ਜੁੱਤੀਆਂ ਮਾਰ ਕੇ ਆਪਣਾ ਗ਼ੁੱਸਾ ਪ੍ਰਗਟ ਕੀਤਾ।

Listen Live

Subscription Radio Punjab Today

Our Facebook

Social Counter

  • 10312 posts
  • 0 comments
  • 0 fans

Log In