Menu

ਰੂਸੀ ਸੀਰੀਅਲ ਕਿੱਲਰ ਨੂੰ 76 ਔਰਤਾਂ ਦੀ ਹੱਤਿਆ ਦੇ ਦੋਸ਼ ਚ ਦੂਹਰੀ ਉਮਰ ਕੈਦ

ਰੂਸੀ ਸੀਰੀਅਲ ਕਿੱਲਰ ਨੂੰ 56 ਹੋਰ ਔਰਤਾਂ ਦੀਆਂ ਹੱਤਿਆਵਾਂ ਦਾ ਦੋਸ਼ ਕਰਾਰ ਦਿੱਤਾ ਹੈ। ਇਸ ਤੋਂ ਪਹਿਲਾਂ ਉਸ ਨੂੰ 22 ਹੱਤਿਆਵਾਂ ਲਈ ਉਮਰ ਕੈਦ ਦੀ ਸਜਾ ਦਿੱਤੀ ਗਈ ਸੀ। ਹੁਣ ਸਾਬਕਾ ਪੁਲਿਸ ਅਧਿਕਾਰੀ  ਮਿਖਾਈਲ ਪੋਪਕੋਵ ਨੂੰ 56 ਹੋਰ ਹੱਤਿਆਵਾਂ ਦਾ ਦੋਸ਼ੀ ਕਰਾਰ ਦਿੱਤਾ ਹੈ। ਸਾਈਬੇਰੀਆ ਖੇਤਰ ਦੇ ਸ਼ਹਿਰ ਇਰਕੁਤਸਕ ਦੀ ਅਦਾਲਤ ਨੇ ਇਸ ਲਈ ਉਸ ਨੂੰ ਇਕ ਹੋਰ ਉਮਰ ਕੈਦ ਦੀ ਸਜ਼ਾ ਸੁਣਾਈ। ਪੋਪਕੋਵ ਨੇ ਇਹ ਹੱਤਿਆਵਾਂ 1992 ਤੋਂ 2007 ਦਰਮਿਆਨ ਕੀਤੀਆਂ ਸਨ। ਉਸ ਨੂੰ 22 ਔਰਤਾਂ ਦੀ ਹੱਤਿਆ ਦੇ ਜੁਰਮ ‘ਚ 2015 ‘ਚ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਇਕ ਪੁਲਿਸ ਮੁਲਾਜ਼ਮ ਨੂੰ ਛੱਡ ਕੇ ਪੋਪਕੋਵ ਦੀਆਂ ਸਾਰੀਆਂ ਸ਼ਿਕਾਰ ਔਰਤਾਂ ਸਨ। 54 ਸਾਲ ਦੇ ਪੋਪਕੋਵ ਨੇ ਜ਼ਿਆਦਾਤਰ ਸੈਕਸ ਵਰਕਰਾਂ ਨੂੰ ਨਿਸ਼ਾਨਾ ਬਣਾਇਆ। ਆਪਣੇ ਘਿਣਾਉਣੇ ਕਾਰੇ ਨੂੰ ਉਸ ਨੇ ਸ਼ਹਿਰ ਦੀ ਸਫ਼ਾਈ ਕਰਾਰ ਦਿੱਤਾ ਸੀ। ਇਕ ਇੰਟਰਵਿਊ ‘ਚ ਉਸ ਨੇ ਕਿਹਾ ਸੀ ਕਿ ਉਹ ਨਸ਼ੇ ‘ਚ ਧੁੱਤ ਤੇ ਗ਼ਲਤ ਕੰਮ ਕਰਨ ਵਾਲੀਆਂ ਔਰਤਾਂ ਨੂੰ ਹੀ ਆਪਣਾ ਸ਼ਿਕਾਰ ਬਣਾਉਂਦਾ ਹੈ। ਆਪਣੇ ਸ਼ਿਕਾਰ ਨੂੰ ਉਹ ਦੇਰ ਰਾਤ ਲਿਫਟ ਦੇਣ ਦੇ ਬਹਾਨੇ ਗੱਡੀ ‘ਚ ਬਿਠਾਉਂਦਾ ਤੇ ਜਬਰ ਜਨਾਹ ਤੋਂ ਬਾਅਦ ਉਨ੍ਹਾਂ ਦੀ ਹੱਤਿਆ ਕਰ ਦਿੰਦਾ ਸੀ। ਉਹ ਔਰਤਾਂ ਨੂੰ ਬੜੀ ਬੇਰਹਿਮੀ ਨਾਲ ਮਾਰਦਾ ਸੀ। ਉਸ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਕੀਤੇ ਉਤੇ ਕੋਈ ਪਛਤਾਵਾ ਨਹੀਂ। ਉਹ ਉਨ੍ਹਾਂ ਔਰਤਾਂ ਨੂੰ ਮਾਰਦਾ ਸੀ, ਜੋ ਗਲਤ ਕੰਮ ਕਰਦੀਆਂ ਸਨ।ਪਹਿਲਾਂ ਉਹ ਅਜਿਹੀਆਂ ਔਰਤਾਂ ਦੀ ਨਿਸ਼ਾਨਦੇਹੀ ਕਰਦਾ ਸੀ। ਫਿਰ ਉਸ ਨੂੰ ਸ਼ਿਕਾਰ ਬਣਾਉਣ ਲਈ ਯੋਜਨਾ ਬਣਾਉਂਦਾ ਸੀ। ਇਸ ਲਈ ਉਹ ਇਕ ਵਿਸ਼ੇਸ਼ ਰਣਨੀਤੀ ਬਣਾਉਂਦਾ ਸੀ। ਉਹ ਅਜਿਹੀ ਔਰਤ ਦੇ ਪਿੱਛੇ ਲੱਗ ਜਾਂਦਾ ਸੀ ਤੇ ਲਿਫਟ ਦੇਣ ਦੀ ਪੇਸ਼ਕਸ਼ ਕਰਦਾ ਸੀ। ਜਦੋਂ ਉਹ ਔਰਤ ਉਸ ਨਾਲ ਚਲੀ ਜਾਂਦੀ ਸੀ ਤਾਂ ਉਹ ਪਹਿਲਾਂ ਤੋਂ ਹੀ ਤੈਅ ਜਗ੍ਹਾ ਉਤੇ ਲੈ ਜਾਂਦਾ ਸੀ ਤੇ ਉਸ ਦੀ ਬੜੀ ਬੇਰਹਿਮੀ ਨਾਲ ਹੱਤਿਆ ਕਰ ਦਿੰਦਾ ਸੀ। ਜਦੋਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ ਤਾਂ ਉਸ ਦੇ ਚਿਹਰਾ ਉਤੇ ਰਤਾ ਵੀ ਪਛਤਾਵਾ ਨਹੀਂ ਸੀ। ਉਹ ਬੜਾ ਬੇਬਾਕ ਹੋ ਕੇ ਆਖ ਦਿੰਦਾ ਸੀ ਕਿ ਉਸ ਨੇ ਕੋਈ ਗੁਨਾਹ ਨਹੀਂ ਕੀਤਾ। ਉਸ ਨੇ ਹਮੇਸ਼ਾ ਉਸੇ ਔਰਤ ਨੂੰ ਮਾਰਿਆ ਹੈ ਜੋ ਗਲਤ ਕੰਮ ਕਰਦੀ ਸੀ।

Listen Live

Subscription Radio Punjab Today

Our Facebook

Social Counter

  • 10926 posts
  • 0 comments
  • 0 fans

Log In