Menu

ਰਾਹੁਲ ਗਾਂਧੀ ਨੂੰ ਬਰਗਾੜੀ ਬੁਲਾ ਕੇ ਕਾਂਗਰਸ ਨੇ ਸਿੱਖਾਂ ਦੇ ਜਖਮਾਂ ’ਤੇ ਲੂਣ ਛਿੜਕਿਆ ਹੈ-ਸਿਰਸਾ

– 1984 ’ਚ ਕਾਂਗਰਸ ਨੇ ਦਿੱਲੀ ’ਚ 300 ਗੁਰਦੁਆਰਾ ਸਾਹਿਬ ਨੂੰ ਕੀਤਾ ਸੀ ਅਗਨ ਭੇਂਟ-
ਬਠਿੰਡਾ – ਸ਼੍ਰੋਮਣੀ ਅਕਾਲੀ ਦਲ ਬਾਦਲ  ਦੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਬਿਕਰਮ ਸਿੰਘ ਮਜੀਠੀਆ ਪ੍ਰੈਸ ਕਾਨਫਰੰਸ ਦੌਰਾਨ ਰਾਹੁਲ ਗਾਂਧੀ ਦੇ ਬਰਗਾੜੀ ਆਉਣ ਨੂੰ ਲੈ ਕੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਉੱਤੇ ਟੈਂਕ ਚੜਾਉਣ ਵਾਲੀ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਢੇਰੀ ਕਰਨ ਵਾਲੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੈਂਕੜੇ ਪਾਵਨ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਗਾਂਧੀ ਦੇ ਪੋਤਰੇ  ਰਾਹੁਲ ਗਾਂਧੀ ਵੱਲੋਂ ਬੇਅਦਬੀ ਉੱਤੇ ਕੀਤਾ ਪਾਖੰਡ ਇਸ ਤਰਾਂ ਹੈ, ਜਿਵੇਂ ਕੋਈ ਸੈਤਾਨ ਆਪਣਾ ਕੰਮ ਕਢਾਉਣ ਲਈ ਪਵਿੱਤਰ ਵਚਨਾਂ ਦਾ ਜਾਪ ਕਰ ਰਿਹਾ ਹੋਵੇ।
ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਢਾਹੇ ਜਾਣ ਜਾਂ ਸਾਡੇ ਪਾਵਨ ਗ੍ਰੰਥ ਦੀ ਬੇਅਦਬੀ ਉੱਤੇ ਹੰਝੂ ਵਹਾਉਣ ਲਈ ਅਹਿਮਦ ਸ਼ਾਹ ਅਬਦਾਲੀ ਦੇ ਵੰਸ਼ਜਾਂ ਨੂੰ ਸੱਦਾ ਦੇ ਸਕਦਾ ਹੈ। ਉਹਨਾਂ ਕਿਹਾ ਕਿ ਕਾਂਗਰਸ, ਅਮਰਿੰਦਰ ਅਤੇ ਗਾਂਧੀ ਪਰਿਵਾਰ ਨੂੰ ਬਰਗਾੜੀ ਸੱਦ ਕੇ ਸਿੱਖਾਂ ਦੇ ਜ਼ਖ਼ਮਾਂ ਉੱਤੇ ਨਮਕ ਛਿੜਕਿਆ ਹੈ।
ਉਹਨਾਂ ਕਿਹਾ ਕਿ ਇੰਦਰਾ ਗਾਂਧੀ ਨੇ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਉਤੇ ਫੌਜੀ ਹਮਲਾ ਕਰਵਾਉਣ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਕਿਉਂ ਚੁਣਿਆ ਸੀ ਅਤੇ  ਉਸ ਪਵਿੱਤਰ ਦਿਹਾੜੇ ਉੱਤੇ ਸ੍ਰੀ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਆਏ ਹਜ਼ਾਰਾਂ ਨਿਰਦੋਸ਼ ਸ਼ਰਧਾਲੂਆਂ ਦੀਆਂ ਲਾਸ਼ਾਂ ਕਿਉਂ ਵਿਛਾ ਦਿੱਤੀਆਂ ਸਨ? ਕੀ ਇਹ ਇੰਦਰਾ ਗਾਂਧੀ ਦੀ ਗੁਰੂ ਦੇ ਪਵਿੱਤਰ ਨਾਂ ਨੂੰ ਸ਼ਰਧਾਂਜ਼ਲੀ ਸੀ?
ਕਿਹਾ ਕਿ ਜੇਕਰ ਗਾਂਧੀ ਪਰਿਵਾਰ ਸਿੱਖਾਂ ਦੇ ਜਜ਼ਬਾਤਾਂ ਪ੍ਰਤੀ ਸੱਚਮੁੱਚ ਸੰਵੇਦਨਸ਼ੀਲ ਸੀ ਤਾਂ ਉਹ ਸਿੱਖਾਂ ਨੂੰ ਕਾਂਗਰਸ ਵੱਲੋਂ ਦਿੱਤੇ ਜ਼ਖ਼ਮਾਂ  ਉੱਤੇ ਮਗਰਮੱਛ ਦੇ ਹੰਝੂ ਵਹਾਉਣ ਦੀ ਥਾਂ  ਆਪਰੇਸ਼ਨ ਬਲਿਊ ਸਟਾਰ ਲਈ ਅਤੇ ਆਪਣੇ ਪਿਤਾ ਰਾਜੀਵ ਗਾਂਧੀ ਦੇ ਇਸ਼ਾਰੇ ਉੱਤੇ ਹਜ਼ਾਰਾਂ ਸਿੱਖਾਂ ਦੇ ਕੀਤੇ ਗਏ ਕਤਲੇਆਮ ਲਈ ਬਿਨਾਂ ਸ਼ਰਤ ਮੁਆਫੀ ਮੰਗ ਸਕਦੀ ਸੀ, ਪਰ ਉਸ ਨੇ ਇਹੀ ਢਕਵੰਜ ਕੀਤਾ, ਜਿਵੇਂ ਇਹ ਦੁਖਾਂਤ ਵਾਪਰੇ ਹੀ ਨਾ ਹੋਣ। ਇਹਨਾਂ ਬਾਰੇ ਮੁਆਫੀ ਤਾਂ ਕੀ ਮੰਗਣੀ ਸੀ, ਉਸ ਨੇ ਇਹਨਾਂ ਦੁਖਾਂਤਾਂ ਦਾ ਜ਼ਿਕਰ ਤੱਕ ਨਹੀਂ ਕੀਤਾ। ਇਸ ਤੋਂ ਪਤਾ ਚੱਲਦਾ ਹੈ ਕਿ ਸਿੱਖਾਂ ਬਾਰੇ ਬੋਲੇ ਗਏ ਉਸ ਦੇ ਸ਼ਬਦ ਕਿੰਨੇ ਸੱਚੇ ਸਨ।
ਸਿਰਸਾ ਨੇ ਅਮਰਿੰਦਰ ਦੇ ਰਾਹੁਲ ਗਾਂਧੀ ਨੂੰ ਬਰਗਾੜੀ ਵਿਖੇ ਬੁਲਾਉਣ ਦੇ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਰਾਹੁਲ ਦੀ ਪ੍ਰਸਤਾਵਿਤ ਫੇਰੀ ਨੇ ਆਖਿਰ ਖੁਲਾਸਾ ਕਰ ਦਿੱਤਾ ਹੈ ਕਿ ਇਹਨਾਂ ਅਖੌਤੀ ਪੰਥਕ ਆਗੂਆਂ ਵੱਲੋਂ ਲਾਏ ਜਾਅਲੀ ਮੋਰਚੇ ਦੀ ਯੋਜਨਾ ਕਿਸ ਨੇ ਘੜੀ ਸੀ ਅਤੇ ਕਿਸ ਨੇ ਲਾਗੂ ਕਰਨ ਲਈ ਫੰਡ ਦਿੱਤੇ ਸਨ। ਇਸ ਅਖੌਤੀ ਮੋਰਚੇ ਦੀ ਕਾਂਗਰਸ ਵੱਲੋਂ ਕੀਤੀ ਜਾ ਰਹੀ ਪੁਸ਼ਤਪਨਾਹੀ ਨਾਲ ਬਿੱਲੀ ਥੈਲੇ ਵਿਚੋਂ ਬਾਹਰ ਆ ਗਈ ਹੈ। ਉਨਾਂ ਕਿਹਾ ਕਿ ਅਮਰਿੰਦਰ ਵੱਲੋਂ ਆਪਰੇਸ਼ਨ ਬਲਿਊ ਸਟਾਰ ਅਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ  ਸਿੱਖਾਂ ਦੇ ਪਾਵਨ ਗ੍ਰੰਥ ਦੀ ਰਾਖੀ ਲਈ ਸੱਦਾ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਗਾਂਧੀ ਪਰਿਵਾਰ ਨੇ ਦਿੱਲੀ ’ਚ 300 ਤੋਂ ਵੱਧ ਗੁਰਦੁਆਰਾ ਸਾਹਿਬ ਅਗਨ ਭੇਂਟ ਕੀਤੇ ਸਨ ਅਤੇ ਹਜ਼ਾਰਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਸੀ। ਮਜੀਠੀਆ ਅਤੇ ਸਿਰਸਾ ਨੇ ਸਾਂਝੇ ਤੌਰ ’ਤੇ ਕਿਹਾ ਕਾਂਗਰਸ ਸਰਕਾਰ ਬਰਗਾੜੀ ਮਾਮਲੇ ਸਬੰਧੀ ਸਿਆਸਤ ਕਰਨਾ ਚਹੁੰਦੀ ਹੈ।

Listen Live

Subscription Radio Punjab Today

Our Facebook

Social Counter

  • 11456 posts
  • 0 comments
  • 0 fans

Log In