Menu

ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਰੋਸ ਮਾਰਚ

ਬਠਿੰਡਾ – ਸਥਾਨਕ ਸ਼ਹਿਰ ਦੀਆਂ ਸੜਕਾਂ ’ਤੇ ਉੱਤਰੇ ਹਜ਼ਾਰਾਂ ਕਿਸਾਨ ਅਤੇ ਖੇਤ ਮਜ਼ਦੂਰ ਕਰਜ਼ੇ , ਖੁਦਕਸ਼ੀਆਂ, ਜ਼ਮੀਨਾਂ ਦੀ ਤੋਟ, ਬੇਰੁਜ਼ਗਾਰੀ ਅਤੇ ਨਸ਼ੇ  ਵਰਗੀਆਂ ਗੰਭੀਰ ਸਮੱਸਿਆਵਾਂ ਦੇ ਹੱਲ ਲਈ ਲੋਕਾਂ ਨੂੰ ਤਿੱਖੇ ਘੋਲਾਂ ਦੇ ਰਾਹ ਪੈਣ ਦਾ ਸੰਦਾ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ  ਦੇ ਸੱਦੇ ’ਤੇ ਆਈ ਟੀ ਆਈ  ਚੌਕ ਨਜ਼ਦੀਕ ਵਿਸ਼ਾਲ ‘ਕਿਸਾਨ ਜਾਗਰਿਤੀ ਕਾਨਫਰੰਸ ਦੌਰਾਨ ਅਤੇ ਸ਼ਹਿਰ ’ਚ ਰੋਸ ਮਾਰਚ ਕੀਤਾ ਗਿਆ, ਜਿਸ ‘ਚ  ਖੁਕਦਸ਼ੀ ਪੀੜਤ ਔਰਤਾਂ ਚਿੱਟੀਆਂ ਚੁੰਨੀਆਂ  ਅਤੇ ਖੁਦਕਸ਼ੀ ਕਰਕੇ ਗਏ ਕਿਸਾਨਾਂ ਦੀਆਂ ਤਸਵੀਰਾਂ ਹੱਥਾਂ ’ਚ ਲੈ ਕੇ ਸ਼ਾਮਲ ਹੋਈਆਂ। ਇਸ ਮੌਕੇ ਕਿਸਾਨ ਆਗੂਆਂ ਨੇ ਅਕਾਲੀ ਭਾਜਪਾ, ਕਾਂਗਰਸ ਅਤੇ ਆਪ ਸਮੇਤ ਚੋਣਾਂ ਲੜ ਰਹੀਆਂ ਮੌਕਾਪ੍ਰਸਤ ਹਾਕਮ ਜਮਾਤੀ ਪਾਰਟੀਆਂ ਅਤੇ ਗੱਠਜੋੜਾਂ ਨੂੰ ਸਾਮਰਾਜੀ ਕਾਰਪੋਰੇਟ ਘਰਾਣਿਆਂ, ਜਗੀਰਦਾਰਾਂ ਅਤੇ ਸ਼ੂਦਖੋਰਾਂ ਦੀਆਂ ਨੁਮਾਇੰਦਾ ਕਰਾਰ ਦਿੰਦਿਆਂ ਕਿਹਾ ਕਿ ਕੇਂਦਰ ’ਤੇ ਰਾਜ਼ਾਂ  ’ਚ ਹੁਣ ਤੱਕ ਸਤਾ ’ਚ ਆਈਆਂ ਵੱਖ ਵੱਖ ਪਾਰਟੀਆਂ  ਦੀਆਂ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਧਨਾਢਾਂ ਪੱਖੀ ਨੀਤੀਆਂ ਸਦਕਾ ਹੀ ਖੇਤੀ ਸੰਕਟ ਸ਼ਿਖਰਾਂ ਛੋਹ ਰਿਹਾ ਹੈ ਕਰਜ਼ੇ ਅਤੇ ਗਰੀਬੀ ਦੇ ਸਤਾਏ ਕਿਸਾਨ ਅਤੇ ਖੇਤ ਮਜ਼ਦੂਰ ਖੁਦਕਸ਼ੀਆਂ ਕਰ ਰਹੇ ਹਨ, ਪਰ ਵਿਧਾਇਕਾਂ, ਸੰਸਦ ਮੈਂਬਰਾਂ, ਜਗੀਰਦਾਰਾਂ, ਸੂਦਖੋਰਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਵਾਅਰੇ ਨਿਆਰੇ ਹੋ ਰਹੇ ਹਨ। ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ  ਪੁੱਗਤ ਲਈ ਜ਼ਮੀਨ ਦੀ ਕਾਣੀ ਵੰਡ ਖਤਮ ਕਰਕੇ ਕਿਸਾਨਾਂ ਮਜ਼ਦੂਰਾਂ ਦੀ ਜ਼ਮੀਨੀ ਤੋਟ ਦੂਰ ਕਰਨ, ਸੂਦਖੋਰੀ ਦਾ ਖਾਤਮਾ ਕਰਨ, ਖੇਤੀ ਦੀ ਤਰੱਕੀ ਲਈ ਸਰਕਾਰੀ ਨਿਵੇਸ ਕਰਨ, ਯੂਬੇ ਅਤੇ ਦੇਸ਼ ਦੇ ਵਾਤਾਵਰਣ ਦੇ ਅਨੂਕੂਲ ਰੇਹਾਂ , ਸਪਰੇਆਂ ਤੋਂ ਮੁਕਤ ਵਧੇਰੇ ਝਾੜ ਦੇਣ ਵਾਲੇ ਬੀਜ ਵਿਕਸਤ ਕਰਨ , ਵਿੱਦਿਆਂ , ਸਿਹਤ  ਸੇਵਾਵਾਂ, ਬਿਜ਼ਲੀ , ਪਾਣੀ ਅਤੇ ਆਵਾਜਾਈ ਵਰਗੇ ਅਹਿਮ ਅਦਾਰਿਆਂ ’ਚ ਨਿਜ਼ੀਕਰਨ ਦੀ ਨੀਤੀ ਰੱਦ ਕਰਕੇ ਪੱਕੇ ਰੁਜਗਾਰ ਦੀ ਨੀਤੀ ਲਾਗੂ ਕਰਨ ਅਤੇ ਦੇਸ਼ੀ ਵਿਦੇਸ਼ੀ ਲੁੱਟ ਬੰਦ  ਕਰਨ ਵਰਗੇ ਅਹਿਮ ਮੁੱਦੇ ਚੁੱਕੇ ਜਾਣੇ  ਚਾਹੀਦੇ ਹਨ। ਜਦਕਿ ਇਹ ਚੋਣ ਲੜ ਰਹੀਆਂ   ਸਾਮਰਾਜੀ , ਜਗੀਰਦਾਰਾਂ ਅਤੇ ਸ਼ੂਦਖੋਰਾਂ ਦੀਆਂ ਨੁਮਾਇੰਦਾ ਪਾਰਟੀਆਂ ਦਾ ਏਜੰਡਾ ਨਹੀਂ ਸਗੋਂ ਇਹ ਸਭ ਅਜਿਹੇ ਮਾਡਲ ਦੀ ਗੱਲ ਕਰਨ ਵਾਲੀਆਂ ਜਥੇਬੰਦੀਆਂ ਨੂੰ ਕਾਲੇ ਕਾਨੂੰਨਾਂ ਰਾਹੀਂ ਦਬਾਉਣ ਦੀ ਨੀਤੀ  ’ਤੇ ਇੱਕ ਮੱਤ ਹਨ। ਆਗੂਆਂ ਨੇ ਕਿਸਾਨਾਂ ਮਜ਼ਦੂਰਾਂ, ਬੇਰੁਜਗਾਰ ਨੌਜਵਾਨਾਂ ਅਤੇ ਔਰਤਾਂ ਨੂੰ ਮੌਜ਼ੂਦਾ ਚੋਣਾਂ ਦੀ ਉਲਝਣ ਦੀ ਥਾਂ ਆਪੋ ਆਪਣੀਆਂ ਜਥੇਬੰਦੀਆਂ ਨੂੰ ਮਜਬੂਤ ਕਰਨ ਲਈ ਸ਼ਮੂਲੀਅਤ ਵਧਾਉਂਦੇ ਹੋਏ ਸਾਂਝੇ ਅਤੇ ਜੁਝਾਰ ਘੋਲਾਂ ਦੀ ਉਸਾਰੀ ਕਰਨ ਦੀ ਅਪੀਲ ਕੀਤੀ।

Listen Live

Subscription Radio Punjab Today

Our Facebook

Social Counter

  • 11456 posts
  • 0 comments
  • 0 fans

Log In