Menu

ਮਹਿਲਾ ਵਿਸ਼ਵ ਕੱਪ ‘ਚ ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਬਹੁਤ ਹੀ ਵਧੀਆ ਭਾਰਤ ਦੀ ਹੋਣਹਾਰ ਖਿਡਾਰਨ ਅਤੇ ਪੰਜਾਬ ਦੀ ਧੀ, ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੀ 32 ਗੇਂਦਾਂ ‘ਤੇ ਨਾਬਾਦ 64 ਰਨ ਦੀ ਤੂਫ਼ਾਨੀ ਪਾਰੀ ਦੀ ਮਦਦ ਨਾਲ ਭਾਰਤ ਨੇ ਆਈਸੀਸੀ ਮਹਿਲਾ ਵਿਸ਼ਵ ਟੀ20 ਚੈਂਪੀਅਨਸ਼ਿਪ ਦੇ ਅਭਿਆਸ ਮੈਚ ‘ਚ ਬੁੱਧਵਾਰ ਨੂੰ ਇੰਗਲੈਂਡ ਨੂੰ 11 ਰਨ ਨਾਲ ਹਰਾ ਦਿਤਾ। ਹਰਮਨਪ੍ਰੀਤ ਨੇ ਅਪਣੀ ਪਾਰੀ ‘ਚ ਛੇ ਚੌਕੇ ਅਤੇ ਤਿੰਨ ਛਿੱਕੇ ਲਗਾਏ। ਜਿਸ ਨਾਲ ਭਾਰਤ ਨੇ ਨਿਰਧਾਰਤ 20 ਓਪਰਾਂ ਵਿਚ ਛੇ ਵਿਕਟਾਂ ‘ਤੇ 144 ਰਨ ਬਣਾਏ। ਇਸ ਤੋਂ ਬਾਅਦ ਭਾਰਤੀ ਟੀਮ ਨੇ ਇੰਗਲੈਂਡ ਨੂੰ ਅੱਠ ਵਿਕਟਾਂ ‘ਤੇ 133 ਰਨ ਹੀ ਬਣਾਏ।ਇੰਗਲੈਂਡ ਵੱਲੋਂ ਸਲਾਮੀ ਬੱਲੇਬਾਜ ਡੇਨਿਅਲੀ ਵਾਈਟ ਨੇ ਸਭ ਤੋਂ ਵੱਧ 54 ਰਨ ਬਣਾਏ। ਭਾਰਤ ਵੱਲੋਂ ਪੂਨਮ ਯਾਦਵ ਨੇ ਤਿੰਨ ਜਦੋਂ ਕਿ ਰਾਧਾ ਯਾਦਵ ਅਤੇ ਦੀਪਤੀ ਸ਼ਰਮਾਂ ਨੇ ਦੋ-ਦੋ ਵਿਕਟ ਹਾਂਸਲ ਕੀਤੇ। ਛੇਵਾਂ ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ ਸ਼ੁਕਰਵਾਰ 9 ਨਵੰਬਰ ਤੋਂ ਵੈਸਟ ਇੰਡੀਜ਼ ‘ਚ ਸ਼ੁਰੂ ਹੋ ਰਿਹਾ ਹੈ। ਇਸ ਵਿਚ 10 ਟੀਮਾਂ ਹਿੱਸਾ ਲੈਣਗੀਆਂ। ਮੇਜਬਾਨ ਵੈਸਟ ਇੰਡੀਜ਼ ਗਤ ਚੈਂਪੀਅਨ ਹੈ ਅਤੇ ਉਹ ਅਪਣੇ ਖ਼ਿਤਾਬ ਦਾ ਬਚਾਅ ਕਰਨ ਉਤਰੇਗਾ। ਜਦੋਂ ਕਿ, ਆਸਟ੍ਰੇਲੀਆ ਇਸ ਖ਼ਿਤਾਬ ਉਤੇ ਚੋਥੀ ਵਾਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗਾ। 2009 ‘ਚ ਚੈਂਪੀਅਨ ਰਹਿ ਚੁੱਕੇ ਇੰਗਲੈਂਡ ਦੀ ਨਜ਼ਰਾਂ ਦੂਜੇ ਖ਼ਿਤਾਬ ਉਤੇ ਹੋਣਗੀਆਂ।ਇੰਗਲੈਂਡ ਵੱਲੋਂ ਸਲਾਮੀ ਬੱਲੇਬਾਜ ਡੇਨਿਅਲੀ ਵਾਈਟ ਨੇ ਸਭ ਤੋਂ ਵੱਧ 54 ਰਨ ਬਣਾਏ। ਭਾਰਤ ਵੱਲੋਂ ਪੂਨਮ ਯਾਦਵ ਨੇ ਤਿੰਨ ਜਦੋਂ ਕਿ ਰਾਧਾ ਯਾਦਵ ਅਤੇ ਦੀਪਤੀ ਸ਼ਰਮਾਂ ਨੇ ਦੋ-ਦੋ ਵਿਕਟ ਹਾਂਸਲ ਕੀਤੇ। ਛੇਵਾਂ ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ ਸ਼ੁਕਰਵਾਰ 9 ਨਵੰਬਰ ਤੋਂ ਵੈਸਟ ਇੰਡੀਜ਼ ‘ਚ ਸ਼ੁਰੂ ਹੋ ਰਿਹਾ ਹੈ। ਇਸ ਵਿਚ 10 ਟੀਮਾਂ ਹਿੱਸਾ ਲੈਣਗੀਆਂ। ਮੇਜਬਾਨ ਵੈਸਟ ਇੰਡੀਜ਼ ਗਤ ਚੈਂਪੀਅਨ ਹੈ ਅਤੇ ਉਹ ਅਪਣੇ ਖ਼ਿਤਾਬ ਦਾ ਬਚਾਅ ਕਰਨ ਉਤਰੇਗਾ। ਜਦੋਂ ਕਿ, ਆਸਟ੍ਰੇਲੀਆ ਇਸ ਖ਼ਿਤਾਬ ਉਤੇ ਚੋਥੀ ਵਾਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰੇਗਾ। 2009 ‘ਚ ਚੈਂਪੀਅਨ ਰਹਿ ਚੁੱਕੇ ਇੰਗਲੈਂਡ ਦੀ ਨਜ਼ਰਾਂ ਦੂਜੇ ਖ਼ਿਤਾਬ ਉਤੇ ਹੋਣਗੀਆਂ।ਉਦਘਾਟਨ ਮੁਕਾਬਲਾ ਭਾਰਤ ਅਤੇ ਨਿਊਜ਼ੀਲੈਂਡ ਦੇ ਵਿਚ ਸਵੇਰੇ 11 ਵਜੇ ਖੇਡਿਆ ਜਾਵੇਗਾ। ਦੁਪਿਹਰ ਚਾਰ ਵਜੇ ਤੋਂ ਆਸਟ੍ਰੇਲੀਆ ਅਤੇ ਪਾਕਿਸਤਾਨ ਦੀ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਫਿਰ ਰਾਤ ਅੱਠ ਵਜੇ ਤੋਂ ਮੇਜਬਾਨ ਵੈਸਟ ਇੰਡੀਜ਼ ਅਤੇ ਬੰਗਲਾਦੇਸ਼ ਦੇ ਵਿਚ ਮੁਕਾਬਲਾ ਹੋਵੇਗਾ।

Listen Live

Subscription Radio Punjab Today

Our Facebook

Social Counter

  • 10058 posts
  • 0 comments
  • 0 fans

Log In