Menu

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਪਾਕਿ ਪਹੁੰਚੇ ਜਥੇ ਦਾ ਨਿੱਘਾ ਸਵਾਗਤ

 ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ 180ਵੀਂ ਬਰਸੀ ਮਨਾਉਣ ਪਾਕਿਸਤਾਨ ਪਹੁੰਚੇ ਭਾਰਤੀ ਸਿੱਖ ਯਾਤਰੂ ਜਥੇ ਦੇ ਵਿਸ਼ੇਸ਼ ਰੇਲ ਗੱਡੀ ਰਾਹੀਂ ਵਾਹਗਾ ਰੇਲਵੇ ਸਟੇਸ਼ਨ ਪਹੁੰਚਣ ‘ਤੇ ਪਾਕਿਸਤਾਨ ਈਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਸਕੱਤਰ ਤਾਰਿਕ ਖ਼ਾਂ ਵਜ਼ੀਰ, ਡਿਪਟੀ ਸਕੱਤਰ ਸ਼ਰਾਈਨਜ਼ ਇਮਰਾਨ ਗੌਂਦਲ, ਫ਼ਰਾਜ਼ ਅੱਬਾਸ, ਮੁਬਾਸ਼ਰ ਹੁਸੈਨ, ਅਤੀਕ ਗਿਲਾਨੀ, ਅਜ਼ਹਰ ਅੱਬਾਸ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਸ: ਤਾਰਾ ਸਿੰਘ, ਬਿਸ਼ਨ ਸਿੰਘ, ਅਮਰੀਕ ਸਿੰਘ, ਤਰਲੋਕ ਸਿੰਘ, ਗੁਰਵਿੰਦਰ ਸਿੰਘ ਤੇ ਹੋਰਨਾਂ ਵੱਲੋਂ ਉਨ੍ਹਾਂ ‘ਤੇ ਫੁੱਲਾਂ ਦੀ ਵਰਖਾ ਕਰਦਿਆਂ ਜੀ ਆਇਆ ਨੂੰ ਕਿਹਾ ਗਿਆ। ਇਸ ਮੌਕੇ ‘ਤੇ ਹਾਜ਼ਰ ਕਮੇਟੀ ਦੇ ਅਹੁਦੇਦਾਰਾਂ ਅਤੇ ਈ. ਟੀ. ਪੀ. ਬੀ. ਦੇ ਅਧਿਕਾਰੀਆਂ ਵੱਲੋਂ ਭਾਰਤੀ ਜਥੇ ਦੇ ਆਗੂਆਂ ਡਾ. ਰੂਪ ਸਿੰਘ, ਸ: ਗੁਰਮੀਤ ਸਿੰਘ ਬੂਹ, ਪਰਵਿੰਦਰ ਸਿੰਘ ਅਤੇ ਸ: ਮਨਮੋਹਨ ਸਿੰਘ ਭਾਟੀਆ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ।

Listen Live

Subscription Radio Punjab Today

Our Facebook

Social Counter

  • 11751 posts
  • 0 comments
  • 0 fans

Log In