Menu

ਭੂਟਾਨ ਦੇ ਪ੍ਰਧਾਨਮੰਤਰੀ ਤਿੰਨ ਦਿਨਾਂ ਦੇ ਦੌਰੇ ‘ਤੇ ਪਹੁੰਚੇ ਭਾਰਤ

ਨਵੀਂ ਦਿੱਲੀ— ਭੂਟਾਨ ਦੇ ਪ੍ਰਧਾਨ ਮੰਤਰੀ ਦਾਸੋ ਸ਼ੇਰਿੰਗ ਤੋਬਗੇ ਆਪਣੇ ਤਿੰਨ ਦਿਨਾਂ ਦੇ ਦੌਰੇ ‘ਤੇ ਅੱਜ ਭਾਰਤ ਪਹੁੰਚ ਗਏ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕਰਕੇ ਦੱਸਿਆ ਕਿ ਭਾਰਤ ਆਉਣ ‘ਤੇ ਭੂਟਾਨ ਦੇ ਪ੍ਰਧਾਨ ਮੰਤਰੀ ਦਾ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਭੂਟਾਨ ਦੇ ਵਿਚਕਾਰ ਰਾਜਨੀਤਿਕ ਸੰਬੰਧਾਂ ਦਾ ਇਹ ਗੋਲਡਨ ਜਯੰਤੀ ਸਾਲ, ਜਿਸ ਦੀ ਸਥਾਪਨਾ ਸਾਲ 1968 ‘ਚ ਥਿਮਫੂ ‘ਚ ਭਾਰਤ ਦੇ ਵਿਸ਼ੇਸ਼ ਦਫਤਰ ‘ਚ ਹੋਈ ਸੀ।
ਭਾਰਤ ਦੀ ਅਧਿਕਾਰਕ ਯਾਤਰਾ ‘ਤੇ ਆਏ ਭੂਟਾਨ ਦੇ ਪ੍ਰਧਾਨਮੰਤਰੀ ਭਾਰਤੀ ਲੀਡਰਸ਼ਿਪ ਨਾਲ ਦੋਹਰੇ ਸੰਬੰਧਾਂ ਅਤੇ ਸਾਂਝੇ ਹਿੱਤਾਂ ਨਾਲ ਜੁੜੇ ਸੰਬੰਧਿਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰਨਗੇ। ਵਿਦੇਸ਼ ਮੰਤਰਾਲੇ ਦੇ ਬਿਆਨ ਅਨੁਸਾਰ, ਭੂਟਾਨ ਦੇ ਪ੍ਰਧਾਨ ਮੰਤਰੀ 5 ਤੋਂ 7 ਜੁਲਾਈ ਤੱਕ ਭਾਰਤ ਦੀ ਯਾਤਰਾ ‘ਤੇ ਰਹਿਣਗੇ।
ਉਹ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਭਾਰਤ ‘ਤੇ ਆਏ ਹਨ। ਆਪਣੀ ਯਾਤਰਾ ਦੌਰਾਨ ਤੋਬਗੇ ਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ। ਭੂਟਾਨ ਦੇ ਪ੍ਰਧਾਨਮੰਤਰੀ ਨਾਲ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਹੋਰ ਮੰਤਰੀ ਵੀ ਮੁਲਾਕਾਤ ਕਰਨਗੇ।
ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ, ਭਾਰਤ ਅਤੇ ਭੂਟਾਨ ਦੇ ਵਿਚਕਾਰ ਦੋਸਤੀ ਅਤੇ ਸਹਿਯੋਗ ਦੇ ਅਨੌਖੇ ਸੰਬੰਧ ਹਨ, ਜੋ ਆਪਸੀ ਵਿਸ਼ਵਾਸ਼ ਅਤੇ ਸਮਝ ‘ਤੇ ਆਧਾਰਿਤ ਹਨ। ਇਸ ਸਾਲ ਦੋਵੇਂ ਦੇਸ਼ ਆਪਣੇ ਰਸਮੀ ਕੂਟਨੀਤਿਕ ਸੰਬੰਧ ਸਥਾਪਿਤ ਹੋਣ ਦੀ ਗੋਲਡਨ ਜਯੰਤੀ ਮਨਾ ਰਹੇ ਹਨ।

Listen Live

Subscription Radio Punjab Today

Our Facebook

Social Counter

  • 9662 posts
  • 0 comments
  • 0 fans

Log In