Menu

ਭਾਰਤ ਵੱਲੋਂ ਅਫਗਾਨਿਸਤਾਨ ਦੀ ਲਾਈਬ੍ਰੇਰੀ ਲਈ ਦਿੱਤੀ ਗ੍ਰਾਂਟ ‘ਤੇ ਟਰੰਪ ਨੇ ਚੁੱਕੇ ਸਵਾਲ

ਵਾਸ਼ਿੰਗਟਨ – ਅਫਗਾਨਿਸਤਾਨ ਦੀ ਲਾਈਬ੍ਰੇਰੀ ਦੇ ਲਈ ਭਾਰਤ ਵੱਲੋਂ ਦਿਤੀ ਜਾ ਰਹੀ ਗ੍ਰਾਂਟ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੀਐਮ ਨਰਿੰਦਰ ਮੋਦੀ ‘ਤੇ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਅਫਗਾਨਿਸਤਾਨ ਵਿਚ ਲਾਈਬ੍ਰੇਰੀ ਦੇ ਲਈ ਪੈਸੇ ਲਗਾਉਣ ਕਿਸੇ ਕੰਮ ਦਾ ਨਹੀਂ ਹੈ। ਟਰੰਪ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਦੀ ਇਥੇ ਕੋਈ ਵਰਤੋਂ ਹੀ ਨਹੀਂ ਹੈ। ਉਹਨਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਉਸ ਦੇਸ਼ ਵਿਚ ਇਸ ਲਾਈਬ੍ਰੇਰੀ ਦੀ ਵਰਤੋਂ ਕੌਣ ਕਰੇਗਾ।ਟਰੰਪ ਨੇ ਕਿਹਾ ਕਿ ਜਦ ਮੈਂ ਮੋਦੀ ਦੇ ਨਾਲ ਸਾਂ ਤਾਂ ਉਹ ਲਗਾਤਾਰ ਕਹਿ ਰਹੇ ਸਨ ਕਿ ਉਹਨਾਂ ਨੇ ਅਫਗਾਨਿਸਾਤਨ ਵਿਚ ਇਕ ਲਾਈਬ੍ਰੇਰੀ ਬਣਾਈ ਹੈ। ਉਹ ਕੁਝ ਅਜਿਹਾ ਸੀ ਕਿ ਜਿਵੇਂ ਅਸੀਂ ਇਕੱਠੇ 5 ਘੰਟੇ ਬਰਬਾਦ ਕਰ ਦਿਤੇ ਹੋਣ ਅਤੇ ਮੇਰੇ ਤੋਂ ਅਜਿਹੀ ਆਸ ਕੀਤੀ ਜਾ ਰਹੀ ਸੀ ਕਿ ਮੈਂ ਇਹ ਕਹਾਂ ਕਿ ਲਾਈਬ੍ਰੇਰੀ ਦੇ ਲਈ ਧੰਨਵਾਦ। ਮੈਨੂੰ ਨਹੀਂ ਪਤਾ ਕਿ ਅਫਗਾਨਿਸਤਾਨ ਵਿਚ ਇਸ ਦੀ ਵਰਤੋਂ ਕੌਣ ਕਰ ਰਿਹਾ ਹੈ। ਦੱਸ ਦਈਏ ਕਿ ਭਾਰਤ ਨੇ ਅਫਗਾਨਿਸਾਤਨ ਨੂੰ ਤਿੰਨ ਅਰਬ ਡਾਲਰ ਦੀ ਮਦਦ ਦੇਣ ਦਾ ਵਾਅਦਾ ਕੀਤਾ ਹੈ।ਇਹਨਾਂ ਪ੍ਰੋਜੈਕਟਾਂ ਅਧੀਨ ਕਾਬੁਲ ਵਿਚ ਇਕ ਹਾਈਸਕੂਲ ਦੀ ਉਸਾਰੀ ਕੀਤੀ ਜਾਵੇਗੀ ਅਤੇ ਹਰ ਸਾਲ ਇਕ ਹਜ਼ਾਰ ਅਫਗਾਨੀ ਬੱਚਿਆਂ ਨੂੰ ਭਾਰਤ ਵਿਚ ਸਕਾਲਰਸ਼ਿਪ ਵੀ ਦਿਤੀ ਜਾਵੇਗੀ। ਸਾਲ 2015 ਵਿਚ ਅਫਗਾਨਿਸਤਾਨੀ ਸੰਸਦ ਦੇ ਉਦਘਾਟਨ ਮੌਕੇ ਪੀਐਮ ਮੋਦੀ ਨੇ ਉਥੇ ਦੇ ਨੌਜਵਾਨਾਂ ਨੂੰ ਆਧੁਨਿਕ ਸਿੱੱਖਿਆ ਦੇਣ ਅਤੇ ਕਿੱਤਾਮੁਖੀ ਹੁਨਰ ਨੂੰ ਵਧਾਉਣ ਦਾ ਵਾਅਦਾ ਕੀਤਾ ਸੀ। ਭਾਰਤ ਨੇ ਅਫਗਾਨਿਸਾਤਨ ਵਿਚ ਅਮਰੀਕੀ ਕਾਰਵਾਈ ਨੂੰ ਲੈ ਕੇ ਉਤਸ਼ਾਹ ਦਿਖਾਇਆ ਹੈ ਕਿਉਂਕਿ ਤਾਲਿਬਾਨ ਸ਼ਾਸਨ ਦੌਰਾਨ ਭਾਰਤ ਵਿਰੋਧੀ ਅਤਿਵਾਦ ਵਿਚ ਵਾਧਾ ਹੋ ਰਿਹਾ ਸੀ।ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਭਾਰਤ ਦੀ ਵੱਧ ਰਹੀ ਭੂਮਿਕਾ ਨੇ ਪਾਕਿਸਤਾਨ ਨੂੰ ਸਚੇਤ ਕਰ ਦਿਤਾ ਹੈ, ਕਿਉਂਕਿ ਪਾਕਿਸਤਾਨ ਦੀ ਆਈਐਸਆਈ ਤਾਲਿਬਾਨ ਦੇ ਸੰਪਰਕ ਵਿਚ ਸੀ ਅਤੇ ਉਹ ਇਸ ਤਰ੍ਹਾਂ ਨਾਲ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਸੀ। ਟਰੰਪ ਨੇ ਪਿਛਲੇ ਮਹੀਨੇ ਵਿਦੇਸ਼ਾਂ ਵਿਚ ਹੋ ਰਹੇ ਖਰਚ ਨੂੰ ਘੱਟ ਕਰਨ ਲਈ ਸੀਰੀਆ ਤੋਂ ਦੋ ਹਜ਼ਾਰ ਅਮਰੀਕੀ ਫ਼ੌਜਾਂ ਨੂੰ ਕੱਢਣ ਅਤੇ ਅਫਗਾਨਿਸਤਾਨ ਵਿਚ ਮੌਜੂਦ 14 ਹਜ਼ਾਰ ਫ਼ੌਜੀਆਂ ਦੀ ਗਿਣਤੀ ਅੱਧੀ ਕਰਨ ਦਾ ਐਲਾਨ ਕੀਤਾ ਸੀ।

Listen Live

Subscription Radio Punjab Today

Our Facebook

Social Counter

  • 10893 posts
  • 0 comments
  • 0 fans

Log In