Menu

ਭਾਰਤ ਬੰਦ : ਪੂਰਾ ਵਿਰੋਧੀ ਧਿਰ ਮਿਲ ਕੇ ਭਾਜਪਾ ਨੂੰ ਹਟਾਉਣ ਦਾ ਕਰੇਗਾ ਕੰਮ- ਰਾਹੁਲ

ਨਵੀਂ ਦਿੱਲੀ, 10 ਸਤੰਬਰ- ਦੇਸ਼ ‘ਚ ਲਗਾਤਾਰ ਵਧ ਰਹੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਤੇ ਸਰਕਾਰ ਨੂੰ ਘੇਰਨ ਨੂੰ ਲਈ ਕਾਂਗਰਸ ਨੇ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਕਾਂਗਰਸ ਮੁਤਾਬਕ ਉਸ ਨੂੰ 21 ਵਿਰੋਧੀ ਪਾਰਟੀਆਂ ਦਾ ਸਮਰਥਨ ਮਿਲਿਆ ਹੈ। ਇਸ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਰਾਮਲੀਲਾ ਮੈਦਾਨ ‘ਚ ਸਰਕਾਰ ਵਿਰੁੱਧ ਧਰਨੇ ‘ਤੇ ਬੈਠ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਪੂਰਾ ਵਿਰੋਧੀ ਧਿਰ ਇਕੱਠਿਆਂ ਬੈਠਾ ਹੈ ਅਤੇ ਉਹ ਸਾਰੇ ਮਿਲ ਕੇ ਭਾਜਪਾ ਨੂੰ ਹਟਾਉਣ ਦਾ ਕੰਮ ਕਰਨਗੇ। ਰਾਹੁਲ ਨੇ ਮੋਦੀ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਜਿੱਥੇ ਜਾਂਦੀ ਹੈ, ਤੋੜਨ ਦਾ ਕੰਮ ਕਰ ਦੀ ਹੈ। ਮੋਦੀ ਸਰਕਾਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ। ਦੇਸ਼ ਭਰ ‘ਚ ਪਖ਼ਾਨੇ ਬਣਵਾਏ ਪਰ ਉੱਥੇ ਪਾਣੀ ਦੇ ਇੰਤਜ਼ਾਮ ਨਹੀਂ ਹੈ। ਰਾਹੁਲ ਨੇ ਕਿਹਾ ਕਿ ਪਿਛਲੇ 70 ਸਾਲਾਂ ‘ਚ ਰੁਪਿਆ ਇੰਨਾ ਨਹੀਂ ਡਿੱਗਿਆ। ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ‘ਤੇ ਮੋਦੀ ਜੀ ਨੇ ਇੱਕ ਸ਼ਬਦ ਨਹੀਂ ਬੋਲਿਆ, ਉਹ ਇਸ ‘ਤੇ ਚੁੱਪ ਹਨ

Listen Live

Subscription Radio Punjab Today

Our Facebook

Social Counter

  • 9405 posts
  • 0 comments
  • 0 fans

Log In