Menu

ਭਾਰਤ – ਪਾਕਿ ਸਰਹੱਦ ਤੋਂ ਸਾਢੇ 26 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਬਰਾਮਦ

ਨਸ਼ਾ ਤਸਕਰਾਂ ਵੱਲੋਂ ਪਾਕਿਸਤਾਨ ਤੋਂ ਭੇਜੀਆਂ ਗਈਆਂ ਨਸ਼ੇ ਦੀਆਂ ਦੋ ਖੇਪਾਂ ਨੂੰ ਭਾਰਤ ਅੰਦਰ ਦਾਖ਼ਲ ਹੋਣ ਤੋਂ ਅਸਫ਼ਲ ਬਣਾਉਂਦਿਆਂ ਬੀ ਐਸ ਐਫ ਅਤੇ ਪੰਜਾਬ ਪੁਲੀਸ ਨੇ ਸਾਢੇ 26 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ, ਜੋ ਪਲਾਸਟਿਕ ਦੀਆਂ ਬੋਤਲਾਂ ਵਿੱਚ ਬੰਦ ਸੀ । ਜਿਸ ਦੀ ਕੌਮਾਂਤਰੀ ਬਾਜ਼ਾਰ ਅੰਦਰ ਕੀਮਤ ਸਾਢੇ 26 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਭਾਰਤ – ਪਾਕਿ ਸਰਹੱਦ ਤੇ ਪੈਂਦੀ ਬੀ ਐਸ ਐਫ ਚੌਕੀ ਦੋਨਾਂ ਤੇਲੂ ਮੱਲ ਅਤੇ ਸ਼ਾਮੇ ਕੇ ਤੋਂ ਬਰਾਮਦ ਹੋਈਆਂ ਉਕਤ ਨਸ਼ੇ ਦੀਆਂ ਖੇਪਾਂ ਦੇ ਨਾਲ ਨਾਲ ਅੱਧੀ ਦਰਜਨ ਦੇ ਕਰੀਬ ਜ਼ਿੰਦਾ ਕਾਰਤੂਸ ਵੀ ਮਿਲਣ ਦੀ ਖਬਰ ਹੈ।

Listen Live

Subscription Radio Punjab Today

Our Facebook

Social Counter

  • 11751 posts
  • 0 comments
  • 0 fans

Log In