Menu

ਭਾਰਤ ਨੂੰ ਦੋ ਮਿਜ਼ਾਈਲ ਡਿਫੈਂਸ ਸਿਸਟਮ ਦੇਵੇਗਾ ਅਮਰੀਕਾ

ਵਾਸ਼ਿੰਗਟਨ – ਅਮਰੀਕਾ ਨੇ ਭਾਰਤ ਨੂੰ ਪਹਿਲੀ ਵਾਰ ਮਿਜ਼ਾਈਲ ਡਿਫੈਂਸ ਸਿਸਟਮ ਵੇਚਣ ‘ਤੇ ਸਹਿਮਤੀ ਪ੍ਰਗਟ ਕੀਤੀ ਹੈ। 190 ਮਿਲੀਅਨ ਡਾਲਰ ( ਲਗਭਗ 1360 ਕੋਰੜ ਰੁਪਏ ) ਦੇ ਇਸ ਸੌਦੇ ਅਧੀਨ ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਭਾਰਤ ਦੀ ਏਅਰ ਇੰਡੀਆ ਵਨ ਨੂੰ ਦੋ ਮਿਜ਼ਾਈਲ ਡਿਫੈਂਸ ਸਿਸਟਮ ਦੇਵੇਗਾ। ਏਅਰ ਇੰਡੀਆ ਵਨ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੀ ਹਵਾਈ ਸੁਰੱਖਿਆ ਵਿਚ ਲਗੇ ਹੋਏ ਹਵਾਈ ਦਸਤੇ ਦਾ ਨਾਮ ਹੈ। ਟਰੰਪ ਪ੍ਰਸ਼ਾਸਨ ਨੇ ਹੀ ਅਮਰੀਕੀ ਕਾਂਗਰਸ ਨੂੰ ਭਾਰਤ ਦੇ ਨਾਲ ਇਸ ਸੌਦੇ ਦੇ ਪ੍ਰਵਾਨਗੀ ਦੀ ਸੂਚਨਾ ਦਿਤੀ। ਭਾਰਤ ਸਰਕਾਰ ਨੇ ਕੁਝ ਹੀ ਦਿਨ ਪਹਿਲਾਂ ਅਮਰੀਕੀ ਸਰਕਾਰ ਨੂੰ ਇਹਨਾਂ ਦੋਹਾਂ ਸਿਸਟਮ ਨੂੰ ਖਰੀਦਣ ਦੀ ਅਰਜ਼ੀ ਭੇਜੀ ਸੀ। ਇਹਨਾਂ ਸਿਸਟਮਸ ਰਾਹੀਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਮਿਲਣ ਵਾਲੀ ਹਵਾਈ ਸੁਰੱਖਿਆ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਲੀ ਸੁਰੱਖਿਆ ਏਅਰਫੋਰਸ ਵਨ ਦੇ ਬਰਾਬਰ ਪੱਧਰ ਦੀ ਹੋ ਜਾਵੇਗੀ। ਪੈਂਟਾਗਨ ਮੁਤਾਬਕ ਇਸ ਸੌਦੇ ਰਾਹੀਂ ਭਾਰਤ ਅਤੇ ਅਮਰੀਕਾ ਵਿਚਕਾਰ ਸਬੰਧ ਮਜ਼ਬੂਤ ਹੋਣਗੇ।

Listen Live

Subscription Radio Punjab Today

Our Facebook

Social Counter

  • 11763 posts
  • 0 comments
  • 0 fans

Log In