Menu

ਭਾਰਤ ਦੀ ਦਿੱਗਜ ਸੰਗੀਤਕਾਰ ਅੰਨਪੁਰਨਾ ਦੇਵੀ ਦਾ ਹੋਇਆ ਦੇਹਾਂਤ

ਹਿੰਦੁਸਤਾਨੀ ਕਲਾਸੀਕਲ ਸੰਗੀਤ ਦੀ ਦਿੱਗਜ ਸੰਗੀਤਕਾਰ ਅੰਨਪੁਰਨਾ ਦੇਵੀ ਦਾ ਹੋਇਆ ਦੇਹਾਂਤ:ਮੁੰਬਈ : ਭਾਰਤ ਦੀ ਦਿੱਗਜ ਸੰਗੀਤਕਾਰ ਅੰਨਪੁਰਨਾ ਦੇਵੀ ਦਾ ਅੱਜ ਮੁੰਬਈ ਦੇ ਬੀਚ ਕੈਂਡੀ ਹਸਪਤਾਲ ‘ਚ ਦੇਹਾਂਤ ਹੋ ਗਿਆ ਹੈ।ਸੰਗੀਤਕਾਰ ਅੰਨਪੁਰਨਾ ਦੇ ਦੇਹਾਂਤ ਸਬੰਧੀ ਹਸਪਤਾਲ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ।

ਦੱਸ ਦੇਈਏ ਕਿ ਸੰਗੀਤਕਾਰ ਅੰਨਪੁਰਨਾ ਦੇਵੀ ਭਾਰਤ ਰਤਨ ਨਾਲ ਸਨਮਾਨਿਤ ਮਰਹੂਮ ਸਿਤਾਰ ਵਾਦਕ ਪੰਡਿਤ ਰਵੀਸ਼ੰਕਰ ਦੀ ਸਾਬਕਾ ਪਤਨੀ ਸੀ।

ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ 91 ਸਾਲਾ ਅੰਨਪੁਰਨਾ ਦੇਵੀ ਦਾ ਅੱਜ ਸਵੇਰੇ 3.51 ਵਜੇ ਦੇਹਾਂਤ ਹੋਇਆ ਹੈ।ਉਹ ਪਿਛਲੇ ਕੁਝ ਦਿਨਾਂ ਤੋਂ ਉਮਰ ਸੰਬੰਧੀ ਬਿਮਾਰੀਆਂ ਨਾਲ ਜੂਝ ਰਹੇ ਸਨ।ਦੱਸ ਦਈਏ ਕਿ ਅੰਨਪੁਰਨਾ ਹਿੰਦੁਸਤਾਨੀ ਕਲਾਸੀਕਲ ਸੰਗੀਤ ਦੀ ਪ੍ਰਸਿੱਧ ਸੁਰਬਹਾਰ ਵਾਦਕ ਸੀ।

Listen Live

Subscription Radio Punjab Today

Our Facebook

Social Counter

  • 10058 posts
  • 0 comments
  • 0 fans

Log In