Menu

ਭਾਜਪਾ ਵਿਧਾਇਕ ਤੇ ਲੱਗਿਆ ਮਾਈਨਿੰਗ ਅਧਿਕਾਰੀ ਨੂੰ ਕੁੱਟਣ ਦਾ ਦੋਸ਼

ਉਤਰ ਪ੍ਰਦੇਸ਼:  ਉਤਰ ਪ੍ਰਦੇਸ਼ ਦੀ ਪਿਛਲੀ ਸਮਾਜਵਾਦੀ ਸਰਕਾਰ ਦੀ ਢਿੱਲੀ ਕਾਨੂੰਨੀ ਵਿਵਸਥਾ ਦੇ ਨਾਂ ਤੇ ਚੌਣਾਂ ਜਿਤਕੇ ਬਨਵਾਸ ਖਤਮ ਕਰਨ ਵਾਲੀ ਭਾਜਪਾ ਸਰਕਾਰ ਦੇ ਇਕ ਹੋਰ ਵਿਧਾਇਕ ਸੁਰਖੀਆਂ ਵਿਚ ਆ ਗਏ ਹਨ। ਭਾਜਪਾ ਵਿਧਾਇਕ ਤੇ ਇਕ ਮਾਈਨਿੰਗ ਅਧਿਕਾਰੀ ਨੂੰ ਬੰਧਕ ਬਣਾ ਕੇ ਕੁੱਟਣ ਦਾ ਦੋਸ਼ ਲਗਾ ਹੈ। ਅਧਿਕਾਰੀ ਨੇ ਦੋਸ਼ ਲਗਾਇਆ ਹੈ ਕਿ ਉਸਨੂੰ ਸਰਕਿਟ ਹਾਊਸ ਵਿਚ ਵਿਧਾਇਕ ਅਤੇ ਉਨਾਂ ਦੇ ਸਮਰਥਕਾਂ ਨੇ ਬੰਧਕ ਬਣਾ ਕੇ ਕੁੱਟਿਆ। ਇਸ ਮਾਮਲੇ ਵਿਚ ਭਾਜਪਾ ਵਿਧਾਇਕ ਬ੍ਰਿਜੇਸ਼ ਪ੍ਰਜਾਪਤੀ ਨੇ ਸਫਾਈ ਦਿਤੀ ਹੈ ਅਤੇ ਅਧਿਕਾਰੀ ਤੇ ਹੀ ਦੋਸ਼ ਲਗਾਏ ਹਨ।ਬਾਂਦਾ ਵਿਚ ਮਾਈਨਿੰਗ ਅਧਿਕਾਰੀ ਸ਼ੈਲੇਂਦਰ ਸਿੰਘ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਿਧਾਇਕ ਉਨਾਂ ਤੇ ਹਰ ਮਹੀਨੇ ਪੱਟੇਦਾਰਾਂ ਤੋਂ 25 ਲੱਖ ਰੁਪਏ ਵਸੂਲਣ ਦਾ ਦਬਾਅ ਪਾ ਰਿਹਾ ਸੀ। ਉਸਦੀ ਇਸ ਗੱਲ ਨੂੰ ਮੰਨਣ ਤੋਂ ਮਨਾ ਕਰਨ ਤੇ ਵਿਧਾਇਕ ਅਤੇ ਉਸ ਦੇ ਸਾਥੀਆਂ ਨੇ ਸਰਕਿਟ ਹਾਊਸ ਵਿਚ ਉਸਨੂੰ ਬੰਧਕ ਬਣਾ ਕੇ ਬੁਰੀ ਤਰਾਂ ਕੁੱਟਿਆ ਹੈ। ਉਥੇ ਦੂਜੇ ਪਾਸੇ ਭਾਜਪਾ ਅਧਿਕਾਰੀ ਪ੍ਰਜਾਪਤੀ ਨੇ ਅਪਣੇ ਉਪਰ ਲਗ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ ਅਧਿਕਾਰੀ ਨੂੰ ਹੀ ਭ੍ਰਿਸ਼ਟ ਕਰਾਰ ਦਿਤਾ।ਮਾਈਨਿੰਗ ਅਧਿਕਾਰੀ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਵਿਧਾਇਕ ਪ੍ਰਜਾਪਤੀ ਨੇ ਕਿਹਾ ਕਿ ਇਕ ਈ-ਰਿਕਸ਼ਾ ਚਾਲਕ ਨੇ ਸ਼ਿਕਾਇਤ ਕੀਤੀ ਸੀ। ਉਸਦਾ ਕਹਿਣਾ ਸੀ ਕਿ ਮਾਈਨਿੰਗ ਅਧਿਕਾਰੀ ਨੇ ਉਸਨੂੰ ਅਤੇ ਉਸਦੇ ਇਕ ਹੋਰ ਸਾਥੀ ਨੂੰ ਨਾਜ਼ਾਇਜ਼ ਮਾਈਨਿੰਗ ਦੇ ਦੋਸ਼ ਵਿਚ ਜੇਲ ਭੇਜ ਦਿਤਾ। ਰਿਕਸ਼ਾਚਾਲਕ ਦੀ ਸ਼ਿਕਾਇਤ ਦੇ ਆਧਾਰ ਤੇ ਮਾਈਨਿੰਗ ਅਧਿਕਾਰੀ ਨੂੰ ਬੁਲਾਇਆ ਸੀ। ਉਹ ਮਾਈਨਿੰਗ ਮਾਫਿਆ ਦੇ ਨਾਲ ਮਿਲਕਰ ਪੂਰਾ ਗਿਰੋਹ ਚਲਾਉਂਦੇ ਹਨ। ਉਹ ਭ੍ਰਿਸ਼ਟ ਅਧਿਕਾਰੀ ਹਨ

Listen Live

Subscription Radio Punjab Today

Our Facebook

Social Counter

  • 11479 posts
  • 0 comments
  • 0 fans

Log In