Menu

ਭਾਜਪਾ ਆਗੂ ਨੇ ਸਿੱਧੂ ਖਿਲਾਫ਼ ਕੀਤੀ ਪੁਲਿਸ ਕੋਲ ਸ਼ਿਕਾਇਤ

ਭਾਜਪਾ ਆਗੂ ਨਵੀਨ ਕੁਮਾਰ ਨੇ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਭਾਜਪਾ ਆਗੂ ਨੇ ਆਖਿਆ ਹੈ ਕਿ ਸਿੱਧੂ ਇਹ ਦੱਸਣ ਕਿ ਉਹ ਪਾਕਿਸਤਾਨ ਕਿਨ੍ਹਾਂ- ਕਿਨ੍ਹਾਂ ਲੋਕਾਂ ਨੂੰ ਮਿਲੇ ਹਨ। ਉਨ੍ਹਾਂ ਦੀ ਲਿਸਟ ਕਿਥੇ ਹੈ। ਭਾਰਤ ਦੇ ਸੰਵਿਧਾਨ ਮੁਤਾਬਕ ਜੇਕਰ ਕੋਈ ਸਟੇਟ ਗੈਸਟ ਬਣਦਾ ਹੈ ਤਾਂ ਉਸ ਦੀ ਗੈਸਟ ਲਿਸਟ ਪੂਰੀ ਤਰ੍ਹਾਂ ਹਾਈ ਕਮਿਸ਼ਨ ਨੂੰ ਦਿੱਤੀ ਜਾਂਦੀ ਹੈ ਪਰ ਸਿੱਧੂ ਪਾਕਿਸਤਾਨ ਕਿਨ੍ਹਾਂ ਲੋਕਾਂ ਨੂੰ ਮਿਲੇ, ਉਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਭਾਰਤ ਸਰਕਾਰ ਦੇ ਦੋ ਮੰਤਰੀ ਵੀ ਪਾਕਿਸਤਾਨ ਗਏ ਸਨ ਤੇ ਉਸੇ ਦਿਨ ਪਰਤ ਆਏ ਪਰ ਸਿੱਧੂ ਦੋ ਦਿਨ ਉਥੇ ਕੀ ਕਰਦਾ ਰਿਹਾ। ਉਨ੍ਹਾਂ ਕਿਹਾ ਕਿ ਸਿੱਧੂ ਆਖ ਰਹੇ ਹਨ ਕਿ ਉਹ ਉਥੇ ਹਜ਼ਾਰਾਂ ਲੋਕਾਂ ਨੂੰ ਮਿਲੇ ਪਰ ਉਹ ਇਹ ਨਹੀਂ ਦੱਸ ਰਹੇ ਕਿ ਉਹ ਲੋਕ ਕੌਣ ਸਨ। ਸਿੱਧੂ ਆਖ ਰਹੇ ਹਨ ਕਿ ਉਹ ਨਿੱਜੀ ਦੌਰੇ ਉਤੇ ਸਨ ਪਰ ਇਕ ਸ਼ਖ਼ਸ ਜਿਸ ਨੇ ਸੰਵਿਧਾਨ ਦੀ ਸਹੁੰ ਚੁੱਕੀ ਹੈ, ਉਹ ਇਸ ਤਰ੍ਹਾਂ ਕਿਵੇਂ ਜਾ ਸਕਦਾ ਹੈ। ਇਸ ਤਰ੍ਹਾਂ ਜਾਣ ਲਈ ਸਿੱਧੂ ਨੂੰ ਪਹਿਲਾਂ ਅਸਤੀਫ਼ਾ ਦੇਣਾ ਚਾਹੀਦਾ ਸੀ।

Listen Live

Subscription Radio Punjab Today

Our Facebook

Social Counter

  • 11456 posts
  • 0 comments
  • 0 fans

Log In