Menu

ਬੇਅਦਬੀ ਮਾਮਲੇ ‘ਚ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ 4 ਡੇਰਾ ਪ੍ਰੇਮੀਆਂ ਨੂੰ ਕੀਤਾ ਗ੍ਰਿਫ਼ਤਾਰ

ਬੇਅਦਬੀ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ 4 ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੇਰਾ ਪ੍ਰੇਮੀ ਜਤਿੰਦਰਬੀਰ ਸਿੰਘ ਉਰਫ਼ ਜਿੰਮੀ ਵੀ ਸ਼ਾਮਿਲ ਹੈ। ਜਿੰਮੀ ਦਾ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।
ਪਿੰਡ ਗੁਰੂਸਰ ਜਲਾਲ ਦੇ ਬੇਅਦਬੀ ਮਾਮਲੇ ਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ 4 ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ  ਕੀਤਾ ਹੈ। ਡੇਰਾ ਪ੍ਰੇਮੀ ਜਤਿੰਦਰਬੀਰ ਸਿੰਘ ਉਰਫ਼ ਜਿੰਮੀ ਨੂੰ ਦਿੱਲੀ ਦੇ ਹਵਾਈ ਅੱਡੇ ਅਤੇ ਬਾਕੀ ਦੇ 3 ਡੇਰਾ ਪ੍ਰੇਮੀਆਂ ਨੂੰ ਟੀਮ ਨੇ ਭਗਤਾ ਭਾਈ ਤੋਂ ਕਾਬੂ ਕੀਤਾ ਹੈ। ਜਿੰਮੀ ਬੇਅਦਬੀ ਮਾਮਲਿਆਂ ਵਿੱਚ ਗ੍ਰਿਫ਼ਤਾਰੀ ਤੋਂ ਬਅਣ ਲਈ ਵਿਦੇਸ਼ ਭੱਜ ਗਿਆ ਸੀ।

ਸ਼ੁਤਰਾਂ ਮੁਤਾਬਕ ਜਿੰਮੀ ਮਲੇਸ਼ੀਆ ਤੋਂ ਦੀਵਾਲੀ ਵਾਲੀ ਰਾਤ ਵਾਪਸ ਆ ਰਿਹਾ ਸੀ ਜਿਸ ਦੀ ਪੁਲਿਸ ਨੂੰ ਸੂਚਨਾ ਮਿਲ ਗਈ ਸੀ। ਇਸ ਤੋਂ ਬਾਅਦ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਹਵਾਈ ਅੱਡਿਆਂ ਤੇ ਲੁੱਕ ਆਊਟ ਨੋਟਿਸ ਦੇ ਦਿੱਤੇ ਸਨ। ਜਦੋਂ ਜਿੰਮੀ ਦਿਲੀ ਹਵਾਈ ਅੱਡੇ ਪਹੁੰਚਿਆ ਤਾਂ ਕੁੱਝ ਹੀ ਸਮੇਂ ਬਾਅਦ ਰਣਬੀਰ ਸਿੰਘ ਖੱਟਰਾਂ ਦੀ ਅਗਵਾਈ ਹੇਠ ਬਣੀ ਐਸਆਈਟੀ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਤੋਂ ਬਾਅਦ ਜਿੰਮੀ ਨੂੰ ਅਦਾਲਤ ਵਿੱਚ ਪੇਸ਼ ਕਰ ਉਸ ਦਾ ਪੰਜ ਦਿਨ ਦਾ ਪੁਲਿਸ ਨੇ ਰਿਮਾਂਡ ਹਾਸਲ ਕਰ ਲਿਆ ਹੈ।

Listen Live

Subscription Radio Punjab Today

Our Facebook

Social Counter

  • 9405 posts
  • 0 comments
  • 0 fans

Log In