Menu

ਬਾਲ ਮਜ਼ਦੂਰੀ ਦੇ ਮਾਮਲੇ ਵਿਚ ਆਪ ਵਿਧਾਇਕ ‘ਤੇ ਲੱਗੇ ਦੋਸ਼

ਨਵੀਂ ਦਿੱਲੀ – ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁਲਾਹ ਖਾਨ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਪਟਿਆਲਾ ਹਾਊਸ ਕੋਰਟ ਨੇ ਬਾਲ ਮਜਦੂਰੀ ਨਾਲ ਜੁੜੇ ਇਕ ਮਾਮਲੇ ਵਿਚ ਅਮਾਨਤੁਲਾਹ ਉਤੇ ਇਲਜ਼ਾਮ ਤੈਅ ਕਰ ਦਿਤੇ ਹਨ। ਇਸ ਤੋਂ ਪਹਿਲਾਂ ਮਈ ਵਿਚ ਹੇਠਲੀ ਅਦਾਲਤ ਨੇ ਅਮਾਨਤੁਲਾਹ ਖਾਨ ਨੂੰ ਬਰੀ ਕਰ ਦਿਤਾ ਸੀ ਪਰ ਅਪੀਲ ਵਿਚ ਕੋਰਟ ਨੇ ਫੈਸਲੇ ਨੂੰ ਪਲਟ ਦਿਤਾ।ਦੱਸ ਦਈਏ ਕਿ ਬਚਪਨ ਬਚਾਓ ਅੰਦੋਲਨ ਦੀ ਅਪੀਲ ਉਤੇ ਕੋਰਟ ਨੇ ਅਮਾਨਤੁਲਾਹ ਖਾਨ ਉਤੇ ਧਾਰਾ 109, 363 ਅਤੇ 506 (ਭਾਗ-2)  ਵਿਚ ਇਲਜ਼ਾਮ ਤੈਅ ਕੀਤਾ ਹੈ। ਜੇਕਰ ਇਲਜ਼ਾਮ ਸਾਬਤ ਹੁੰਦੇ ਹਨ ਤਾਂ ਅਮਾਨਤੁਲਾਹ ਨੂੰ 7 ਸਾਲ ਤੱਕ ਦੀ ਸਜਾ ਹੋ ਸਕਦੀ ਹੈ। ਦੱਸ ਦਈਏ ਕਿ ਅਮਾਨਤੁਲਾਹ ਉਤੇ ਐਸ.ਡੀ.ਐਮ ਸਹਿਤ 8 ਤੋਂ 12 ਸਾਲ ਦੇ ਬੱਚੀਆਂ ਨੂੰ ਰੇਸਕਿਊ ਕਰਨ ਗਈ ਟੀਮ ਉਤੇ ਹਮਲਾ ਕਰਨ ਦਾ ਇਲਜ਼ਾਮ ਹੈ ਅਤੇ ਨਾਲ ਹੀ ਖਾਨ ਦੇ ਵਿਰੁਧ 15 ਬੱਚੀਆਂ ਨੂੰ ਰੇਸਕਿਊ ਟੀਮ ਤੋਂ ਜਬਰਦਸਤੀ ਖੌਹ ਲੈਣ ਦਾ ਮਾਮਲਾ ਦਰਜ ਹੈ।ਧਿਆਨ ਯੋਗ ਹੈ ਕਿ ਅਮਾਨਤੁਲਾਹ ਕਈ ਮਾਮਲਿਆਂ ਵਿਚ ਆਰੋਪੀ ਹਨ। ਦਿੱਲੀ ਦੇ ਮੁਖ‍ ਸਕੱਤਰ ਨਾਲ ਮਾਰ-ਕੁੱਟ ਮਾਮਲੇ ਤੋਂ ਇਲਾਵਾ ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤੀਵਾਰੀ ਨਾਲ ਮਾਰ-ਕੁੱਟ ਮਾਮਲੇ ਵਿਚ ਵੀ ਆਰੋਪੀ ਰਹੇ ਹਨ।

Listen Live

Subscription Radio Punjab Today

Our Facebook

Social Counter

  • 10323 posts
  • 0 comments
  • 0 fans

Log In