Menu

ਬਾਦਲ ਦਰਬਾਰ ਸਾਹਿਬ ਦੀ ਬਜਾਏ ਪਿੰਡਾਂ ਦੀਆਂ ਸੱਥਾਂ ਚ ਆ ਕੇ ਮਾਫੀ ਮੰਗਣ – ਖਹਿਰਾ

 ਮਾਨਸਾ ਦੇ ਪਿੰਡਾਂ ਉੱਭਾ , ਬੁਰਜ ਹਰੀ , ਤਾਮਕੋਟ , ਜੋਗਾ ਅਤੇ ਰੱਲਾ ਵਿੱਚ ਭਾਰੇ ਕੱਠਾਂ ਨੂੰ ਸੰਬੋਧਨ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਸੱਤਾਧਿਰ ਕਾਂਗਰਸ ਅਤੇ ਅਕਾਲੀ ਦਲ ਬਾਦਲ ਨੂੰ ਕਰੜੇ ਹੱਥੀ ਲਿਆ। ਉਨਾਂ ਕਿਹਾ ਕਿ ਤੀਹ ਪੈਂਤੀ ਸਾਲਾਂ ਦੇ ਸਮੇਂ ਵਿੱਚ ਹੀ ਇਨ੍ਹਾਂ ਰਵਾਇਤੀ ਪਾਰਟੀਆਂ  ਨੇ ਪੰਜਾਬ ਨੂੰ 2.5 ਲੱਖ ਕਰੋੜ ਦੇ ਕਰਜੇ ਹੇਠ ਦੱਬ ਦਿੱਤਾ ਹੈ ,ਜੋ ਕਿ ਰਵਾਇਤੀ ਪਾਰਟੀਆਂ ਦੇ ਲੀਡਰਾਂ ਦੀਆਂ ਭ੍ਰਿਸ਼ਟਾਚਾਰੀ ਮੰਸ਼ਾ ਕਰਕੇ ਹੋਇਆ ਹੈ।
ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਚ ਫੈਲੇ ਨਸ਼ੇ , ਦਿਨੋ ਦਿਨ ਵਧ ਰਹੀਆਂ ਖੁਦਕੁਸ਼ੀਆਂ, ਬਰਬਾਦ ਹੋਈਆਂ ਸਿਹਤ ਸੁਵਿਧਾਵਾਂ ਤੇ ਬਰਬਾਦ ਹੋਈ ਸਿੱਖਿਆ ਅਤੇ ਪੰਜਾਬ ਤੇ ਚੜੇ ਲਈ ਭ੍ਰਿਸ਼ਟਾਚਾਰੀ ਕਾਂਗਰਸ ਅਤੇ ਅਕਾਲੀਦਲ ਦੋਵੇਂ ਹੀ ਜਿੰਮੇਵਾਰ ਹਨ।

ਬਾਦਲ ਪਰਿਵਾਰ ਦੀ ਮਾਫੀ ਨੂੰ ਡਰਾਮਾ ਕਰਾਰ ਦਿੰਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬਾਦਲ ਦਰਬਾਰ ਸਾਹਿਬ ਵਿੱਚ ਮਾਫੀ ਮੰਗਣ ਦਾ ਮਹਿਜ ਡਰਾਮਾ ਕਰ ਰਹੇ ਹਨ। ਜੇ ਉਹਨਾਂ ਚ ਹਿੰਮਤ ਹੈ ਤਾਂ ਪਿੰਡਾਂ ਦੀਆਂ ਸੱਥਾਂ ਚ ਆ ਕੇ ਉਹਨਾਂ ਲੋਕਾਂ ਤੋਂ ਮਾਫੀ ਮੰਗਣ ਜਿੰਨਾ ਦੀ ਜਿੰਦਗੀ ਉਹਨਾਂ ਨੇ ਪਿਛਲੇ ਦਸ ਸਾਲਾਂ ਚ ਬਰਬਾਦ ਕਰ ਦਿੱਤੀ ਹੈ।

ਲੋਕ ਇਨਸਾਫ ਪਾਰਟੀ ਦੇ ਲੀਡਰ ਸਿਮਰਜੀਤ ਬੈਂਸ ਨੇ ਪਿੰਡਾਂ ਦੀਆਂ ਸੱਥਾ ਨੂੰ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਦੀ ਬਰਬਾਦੀ ਦਾ ਮੂਲ ਕਾਰਣ ਹੀ ਅਫਸਰਾਂ , ਲੀਡਰਾਂ ਅਤੇ ਵੱਖ ਵੱਖ ਮਹਿਕਮਿਆਂ ਦੀ ਕਰੱਪਸ਼ਨ ਹੈ। ਜੇ ਪੰਜਾਬ ਇਮਾਨਦਾਰ ਲੋਕਾਂ ਨੂੰ ਮੂਹਰੇ ਲਿਆਵੇ , ਮੁੱਖਮੰਤਰੀ ਤੋਂ ਲੈ ਕੇ ਸਾਰੇ ਵਿਧਾਇਕ ਇਮਾਨਦਾਰ ਚੁਣੇ ਤਾਂ ਹੀ ਪੰਜਾਬ ਦੀ ਇਸ ਬਰਬਾਦੀ ਦਾ ਹੱਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਇਹੋਜੀ ਘਟੀਆ ਅਤੇ ਕਰੱਪਟ ਸੋਚ ਰੱਖਣ ਵਾਲੇ ਲੀਡਰਾਂ ਅਤੇ ਅਫਸਰਾਂ ਨੂੰ ਪੰਜਾਬ ਚੋਂ ਬਾਹਰ ਕੱਢਣ ਲਈ ਵਾਹ ਲਾ ਦੇਣਗੇ।

ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਕੱਲ ਬਰਗਾੜੀ ਦਾ ਮੋਰਚਾ ਬਿਣਾ ਕਿਸੇ ਫੈਸਲੇ ਤੋਂ ਖਤਮ ਕਰ ਦਿੱਤਾ ਗਿਆ , ਜੋ ਕਿ ਛੇ ਮਹੀਨੇ ਤੋਂ ਬੈਠੇ ਲੋਕਾਂ ਨਾਲ ਸਰਾਸਰ ਧੋਖਾ ਹੈ। ਉਨ੍ਹਾਂ ਕਿਹਾ ਕਿ 16 ਦਸੰਬਰ ਵਾਲੀ ਕਾਨਫਰੰਸ ਵਿੱਚ ਹਰ ਪੰਜਾਬ ਦੇ ਵਾਸੀ ਨੂੰ ਸ਼ਾਮਲ ਹੋਣਾ ਚਾਹੀਦਾ ਹੈ ਕਿਉਕਿ ਇਸ ਦਿਨ ਕਈ ਵੱਡੇ ਫੈਸਲੇ ਲਏ ਜਾਣਗੇ।

ਰਾਏਕੋਟ ਦੇ ਵਿਧਾਇਕ ਜੱਗਾ ਹਿੱਸੋਵਾਲ ਨੇ ਕਿਹਾ ਕਿ ਇਸ ਇਨਸਾਫ ਮਾਰਚ ਦਾ ਮੁੱਖ ਮੰਤਵ ਪੰਜਾਬ ਵਿੱਚ ਬਦਲਾਅ ਲਿਆਉਣਾ ਹੈ। ਅਸੀ ਸੁਖਪਾਲ ਸਿੰਘ ਖਹਿਰਾ ਦੇ ਨਾਲ ਇਸ ਲਈ ਤੁਰੇ ਹਾਂ ਕਿਉਕਿ ਇਹਨਾਂ ਨੇ ਸਾਨੂੰ ਦੱਸਿਆ ਕਿ ਵਿਰੋਧੀ ਧਿਰ ਦੇ ਲੀਡਰ ਦਾ ਫਰਜ ਕਿਵੇ ਨਿਭਾਇਆ ਜਾਂਦਾ ਤੇ ਕਿਵੇਂ ਨਿਰਧੜਕ ਹੋ ਕੇ ਸੱਤਾ ਧਿਰ ਦੇ ਗਲਤ ਫੈਸਲਿਆ ਖਿਲਾਫ ਬੋਲਣਾ ਹੈ।

ਮਾਨਸਾ ਦੇ ਲੋਕਲ ਵਿਧਾਇਕ ਸ੍ਰ ਨਾਜਰ ਸਿੰਘ ਮਾਨਸ਼ਾਹੀਆ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦਿਲੋਂ ਇਨਸਾਫ ਮਾਰਚ ਨੂੰ ਸਪੋਰਟ ਕਰਨ । ਉਨ੍ਹਾਂ ਕਿਹਾ ਕਿ ਪੰਜਾਬ ਦੇ ਬਦਲ ਲਈ ਇਹ ਇਨਸਾਫ ਮਾਰਚ ਆਪਣੀ ਵਾਹ ਲਾ ਦਵੇਗਾ।

Listen Live

Subscription Radio Punjab Today

Our Facebook

Social Counter

  • 10926 posts
  • 0 comments
  • 0 fans

Log In