Menu

ਬਹਿਬਲ ਕਲਾਂ ਗੋਲੀਕਾਂਡ : ਇੰਸਪੈਕਟਰ ਪ੍ਰਦੀਪ ਸਿੰਘ ਨੂੰ ਹਾਈਕੋਰਟ ਵੱਲੋਂ ਰਾਹਤ

ਚੰਡੀਗੜ੍ਹ – ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਤਤਕਾਲੀ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਹਾਈਕੋਰਟ ਤੋਂ ਰਾਹਤ ਮਿਲੀ ਹੈ। ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਨਾਮਜ਼ਦ ਸਾਬਕਾ ਐੱਸ.ਐੱਸ.ਪੀ ਮੋਗਾ ਦੇ ਰੀਡਰ ਇੰਸਪੈਕਟਰ ਪ੍ਰਦੀਪ ਸਿੰਘ ਨੇ ਅਗਾਊਂ ਜ਼ਮਾਨਤ ਲਈ ਪੰਜਾਬ- ਹਰਿਆਣਾ ਹਾਈਕੋਰਟ ‘ਚ ਗੁਹਾਰ ਲਗਾਈ ਸੀ।

ਜਿਸ ਤੋਂ ਬਾਅਦ ਜਸਟਿਸ ਰਮਿੰਦਰ ਜੈਨ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਪ੍ਰਦੀਪ ਸਿੰਘ ਦੀ ਗ੍ਰਿਫਤਾਰੀ ‘ਤੇ ਰੋਕ ਲਗਾ ਕੇ ਪੰਜਾਬ ਸਰਕਾਰ ਤੋਂ ਵੀ ਇਸ ਮਾਮਲੇ ‘ਤੇ ਜਵਾਬ ਤਲਬ ਕੀਤਾ ਹੈ।

ਪ੍ਰਦੀਪ ਸਿੰਘ ਦੀ ਗ੍ਰਿਫਤਾਰੀ ਤੇ 21 ਮਈ ਤੱਕ ਰੋਕ ਲੱਗ ਗਈ ਹੈ। ਜਿਸ ਕਾਰਨ ਹੁਣ ਅਗਲੀ ਸੁਣਵਾਈ 21 ਮਈ ਨੂੰ ਹੋਵੇਗੀ।ਦੱਸ ਦੇਈਏ ਕਿ ਇਸ ਮਾਮਲੇ ‘ਚ ਇਸ ਤੋਂ ਪਹਿਲਾਂ SIT ਵੱਲੋਂ ਮੋਗਾ ਦੇ ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ ਨੂੰ ਗ੍ਰਿਫਤਾਰ ਕਰਕੇ ਕੇ ਨਿਆਇਕ ਹਿਰਾਸਤ ‘ਚ ਭੇਜ਼ ਦਿੱਤਾ ਗਿਆ ਹੈ।

Listen Live

Subscription Radio Punjab Today

Our Facebook

Social Counter

  • 10904 posts
  • 0 comments
  • 0 fans

Log In