Menu

ਬਦਮਾਸ਼ਾਂ ਨੇ ਦਲਿਤ ਪਰਿਵਾਰ ‘ਤੇ ਚੜ੍ਹਾਈ ਗੱਡੀ, ਦੋ ਔਰਤਾਂ ਦੀ ਮੌਤ

ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਦੇ ਚੰਦਪੁਰ ਵਿੱਚ ਛੇੜਖਾਨੀ ਦਾ ਵਿਰੋਧ ਕਰਨਾ ਇੱਕ ਪਰਿਵਾਰ ਨੂੰ ਮਹਿੰਗਾ ਪੈ ਗਿਆ। ਪਿੰਡ ਦੇ ਕੁੱਝ ਦਬੰਗ ਮੁਲਜ਼ਮਾਂ ਨੇ ਵਿਰੋਧ ਕਰਨ ‘ਤੇ ਪਰਿਵਾਰ ‘ਤੇ ਹੀ ਗੱਡੀ ਚੜਾ ਦਿੱਤੀ। ਗੱਡੀ ਨਾਲ ਕੁਚਲਣ ਕਾਰਨ ਪਰਿਵਾਰ ਦੀਆਂ ਦੋ ਔਰਤਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਦਕਿ 2 ਜਾਣੇ ਗੰਭੀਰ ਜਖਮੀ ਹੋ ਗਏ।

ਇਸ ਵਾਰਦਾਤ ਦੇ ਬਾਅਦ ਪੀੜਤ ਪਰਿਵਾਰ ਨੇ ਸੜਕ ਉੱਤੇ ਲਾਸ਼ ਰੱਖ ਕੇ ਜੰਮ ਕੇ ਹੰਗਾਮਾ ਕੀਤਾ। ਹਲਾਂਕਿ ਪੁਲਿਸ ਤੇ ਹਸਪਤਾਲ ਪ੍ਰਸ਼ਾਸਨ ਇਸ ਨੂੰ ਦੁਰਘਟਨਾ ਦੱਸ ਰਿਹਾ ਹੈ।

ਪੁਲਿਸ ਨੇ ਸ਼ੁਰੂਆਤ ਵਿੱਚ ਦੁਰਘਟਨਾ ਦਾ ਮਾਮਲਾ ਦਰਜ ਕੀਤਾ ਸੀ ਪਰ ਹੁਣ ਕਹਿ ਰਹੀ ਹੈ ਕਿ ਉਹ 30 ਸਾਲ ਦੇ ਸਵਰਣ ਜਾਤੀ ਦੇ ਨੌਜਵਾਨ ਵੱਲੋਂ ਦਲਿਤ ਪਰਿਵਾਰ ਉੱਤੇ ਗੱਡੀ ਚੜਾਉਣ ਦੇ ਇਲਜ਼ਾਮ ਦੀ ਜਾਂਚ ਕਰ ਰਹੇ ਹਨ। ਪੁਲਿਸ ਕੋਲ ਸੀਸੀਟੀਵੀ ਫੁਟੇਜ ਵੀ ਹੈ, ਜਿਸ ਵਿੱਚ ਕਾਰ ਤੇਜ ਰਫਤਾਰ ਵਿੱਚ ਸੜਕ ਉੱਤੇ ਜਾਂਦੀ ਦਿਸ ਰਹੀ ਹੈ ਤੇ ਉਸਦੇ ਪਿੱਛੇ ਲੋਕ ਭੱਜ ਰਹੇ ਹਨ।

ਸਥਾਨਕ ਲੋਕਾਂ ਵੱਲੋਂ ਰਿਕਾਰਡ ਕੀਤੇ ਗਏ ਵੀਡੀਓ ਵਿੱਚ ਇੱਕ ਲੜਕੀ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੀ ਹੋਈ ਦਿਖ ਰਹੀ ਹੈ। ਲੜਕੀ ਦੱਸ ਰਹੀ ਹੈ ਕਿ ਗੁਆਂਢੀ ਪਿੰਡ ਦਾ ਇੱਕ ਨੌਜਵਾਨ ਕਿਵੇਂ ਉਸ ਨਾਲ ਬਦਸਲੂਕੀ ਕਰ ਰਿਹਾ ਸੀ ਤੇ ਉਸਨੇ ਕੁੱਝ ਦੇਰ ਪਹਿਲਾਂ ਧਮਕੀ ਵੀ ਦਿੱਤੀ ਸੀ।

Listen Live

Subscription Radio Punjab Today

Our Facebook

Social Counter

  • 11751 posts
  • 0 comments
  • 0 fans

Log In