Menu

ਪੰਜਾਬ ਹਰਿਆਣਾ ਹਾਈਕੋਰਟ ਦੇ ਸਾਬਕਾ ਸੁਪਰਡੈਂਟ ਦੀ ਹੱਤਿਆ

ਮੋਹਾਲੀ – ਪੰਜਾਬ-ਹਰਿਆਣਾ ਹਾਈਕੋਰਟ ਤੋਂ ਸੇਵਾਮੁਕਤ ਸੁਪਰਡੈਂਟ ਰਾਜਕੁਮਾਰ ਦੀ ਗਲਾ ਵੱਡ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਰਾਜਕੁਮਾਰ ਦੀ ਲਾਸ਼ ਖੂਨ ਨਾਲ ਲਿਬੜੀ ਉਸ ਦੇ ਘਰ ਦੇ ਰਸੋਈ ਤੋਂ ਮਿਲੀ ਹੈ। ਨਵਾਂ ਪਿੰਡ ਦੇ ਰਹਿਣ ਵਾਲੇ ਰਾਜਕੁਮਾਰ ਅਪਣੇ ਬੇਟੇ ਦੇ ਨਾਲ ਰਹਿੰਦਾ ਸੀ ।ਜਾਣਕਾਰੀ ਮੁਤਾਬਕ ਮ੍ਰਿਤਕ ਦਾ ਪੁੱਤਰ ਇੰਦਰਜੀਤ ਆਈਟੀ ਪਾਰਕ ਵਿਚ ਨੌਕਰੀ ਕਰਦਾ ਹੈ। ਰਾਤ ਨੂੰ ਜਦੋਂ ਉਹ ਨੌਕਰੀ ਤੋਂ ਪਰਤ ਕੇ ਆਇਆ ਤਾਂ ਉਸ ਨੇ ਵੇਖਿਆ ਕਿ ਘਰ ਦਾ ਦਰਵਾਜਾ ਖੁੱਲ੍ਹਾ ਪਿਆ ਹੈ ਅਤੇ ਸਮਾਨ ਖਿਲਰਿਆ ਪਿਆ ਸੀ। ਇੰਦਰਜੀਤ ਜਦੋਂ ਘਰ ਵਿਚ ਦਾਖਲ ਹੋਇਆ ਤਾਂ ਉਸ ਨੇ ਰਸੋਈ ਵਿਚ ਅਪਣੇ ਪਿਤਾ ਦੀ ਲਾਸ਼ ਦੇਖੀ। ਜਿਸ ਤੋਂ ਬਾਅਦ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਇਸ ਹੱਤਿਆ ਦੇ ਪਿੱਛੇ ਪੁਲਿਸ ਲੁੱਟ-ਖਸੁੱਟ ਦਾ ਮਾਮਲਾ ਮੰਨ ਰਹੀ ਹੈ।

Listen Live

Subscription Radio Punjab Today

Our Facebook

Social Counter

  • 10904 posts
  • 0 comments
  • 0 fans

Log In