Menu

ਪੰਜਾਬ ਦੀਆਂ ਨਹਿਰਾਂ ਮੁਰੰਮਤ ਕਰਕੇ 21 ਦਿਨ ਲਈ ਬੰਦ

ਚੰਡੀਗੜ- ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਰੋਪੜ ਹੈਡ ਵਰਕਸ, ਸਰਹੰਦ ਨਹਿਰ ਸਿਸਟਮ ਅਤੇ ਬਿਸਤ ਦੁਆਬ ਕੈਨਾਲ ਸਿਸਟਮ 10 ਨਵੰਬਰ ਤੋਂ ਲੈ ਕੇ 30 ਨਵੰਬਰ, 2018 ਤੱਕ ਬੰਦ ਰਹਿਣਗੀਆਂ।
ਇਸ ਸਬੰਧੀ ਤਫਸੀਲ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਰੋਪੜ ਹੈਡ ਵਰਕਸ ਦੇ ਗੇਟ ਅਤੇ ਗੇਅਰਿੰਗ ਸਿਸਟਮ ਦੀ ਮੁਰੰਮਤ ਦੇ ਕੰਮ ਅਤੇ ਪਟਿਆਲਾ ਫੀਡਰ ਦੇ ਹੈਡ ਤੋਂ ਬੁਰਜੀ 3000 ਤੱਕ ਮੁਰੰਮਤ ਦੇ ਕੰਮਾਂ ਨੂੰ ਮੁਕੰਮਲ ਕਰਨ ਲਈ ਰੋਪੜ ਹੈਡ ਵਰਕਸ, ਸਰਹੰਦ ਨਹਿਰ ਸਿਸਟਮ ਅਤੇ ਬਿਸਤ ਦੁਆਬ ਕੈਨਾਲ ਸਿਸਟਮ ਦੀ 10 ਨਵੰਬਰ ਤੋਂ 30 ਨਵੰਬਰ ਤੱਕ (ਦੋਵੇਂ ਦਿਨ ਸ਼ਾਮਿਲ) 21 ਦਿਨਾਂ ਦੀ ਪੂਰਨ ਬੰਦੀ ਹੋਵੇਗੀ।
ਉਨ•ਾਂ ਦੱਸਿਆ ਕਿ ਇਸ ਸਬੰਧੀ ਅਧਿਸੂਚਨਾ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਇਹ ਕਾਰਜ ਮੌਸਮ ਅਤੇ ਫਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਨੇਪਰੇ ਚਾੜਿ•ਆ ਜਾ ਰਿਹਾ ਹੈ ਤਾਂ ਜੋ ਨਹਿਰ ਬੰਦੀ ਦੌਰਾਨ ਇਸ ਦਾ ਪੰਜਾਬ ਦੀ ਕਿਰਸਾਨੀ ‘ਤੇ ਕੋਈ ਉਲਟ ਪ੍ਰਭਾਵ ਨਾ ਪਵੇ। ਉਨ•ਾਂ ਕਿਹਾ ਕਿ ਨਹਿਰਾਂ ਦੀ ਬੰਦੀ ਸਬੰਧੀ ਸੂਚਨਾ ਸਬੰਧਤਾਂ ਤੋਂ ਇਲਾਵਾ ਰੋਪੜ, ਫਤਹਿਗੜ• ਸਾਹਿਬ, ਮੋਗਾ, ਬਰਨਾਲਾ, ਮਾਨਸਾ, ਪਟਿਆਲਾ, ਮੁਕਤਸਰ, ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਸੰਗਰੂਰ, ਜਲੰਧਰ, ਹੁਸ਼ਿਆਰਪੁਰ, ਨਵਾਂ ਸ਼ਹਿਰ ਅਤੇ ਕਪੂਰਥਲਾ ਦੇ ਡਿਪਟੀ ਕਮਿਸ਼ਨਰਾਂ ਨੂੰ ਦੇ ਦਿੱਤੀ ਗਈ ਹੈ।

Listen Live

Subscription Radio Punjab Today

Our Facebook

Social Counter

  • 9405 posts
  • 0 comments
  • 0 fans

Log In