Menu

ਪੰਜਾਬ ‘ਚ ਬੇ-ਮੌਸਮੀ ਮੀਂਹ ਤੇ ਗੜੇਮਾਰੀ ਦੀ ਸੰਭਾਵਨਾ

ਪੰਜਾਬ ਵਿੱਚ ਅਗਲੇ 2 ਦਿਨ 16 ਅਤੇ 17 ਅਪ੍ਰੈਲ ਨੂੰ ਤੇਜ਼ ਮੀਂਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੌਰਾਨ ਪੰਜਾਬ ਵਿੱਚ ਪੱਛਮੀ ਹਵਾਵਾਂ ਸਰਗਰਮ ਹੋ ਗਈਆਂ ਹਨ, ਜਿਸਦੇ ਚਲਦੇ ਹਨੇਰੀ ਨਾਲ ਤੇਜ਼ ਮੀਂਹ ਪੈ ਸਕਦੈ। ਇਸ ਮੀਂਹ ਦੇ ਚਲਦੇ ਖੇਤਾਂ ‘ਚ ਖੜ੍ਹੀ ਕਿਸਾਨ ਦੀ ਫਸਲ ਨੂੰ ਨੁਕਸਾਨ ਪਹੁੰਚ ਸਕਦਾ ਹੈ।ਮਾਨਸਾ, ਬਰਨਾਲਾ, ਰਾਏਕੋਟ, ਸੰਗਰੂਰ, ਪਟਿਆਲਾ, ਮੋਗਾ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਦੇ ਹਿੱਸਿਆਂ ਚ ਭਾਰੀ ਛਰਾਟੇ ਦੇਖੇ ਜਾਣਗੇ। ਇਨ੍ਹੀਂ ਥਾਈਂ ਗੜ੍ਹੇ ਪੈਣ ਤੋਂ ਵੀ ਇਨਕਾਰ ਨਹੀਂ। ਬੱਦਲਾਂ ਚ ਕੜਕਦੀ ਬਿਜਲੀ ਤੇ ਮੀਂਹ ਦੀਆਂ ਪੈਂਦੀਆ ਤੇਜ ਫੁਹਾਰਾਂ ਦਰਮਿਆਨ ਮੁੜ ਠੰਡ ਮਹਿਸੂਸ ਹੋਵੇਗੀ ਦਿਨ ਦਾ ਪਾਰਾ 25°C ਲਾਗੇ ਤੇ ਕੁਝ ਥਾਂਈ ਇਸ ਤੋਂ ਵੀ ਹੇਠ ਰਹਿ ਸਕਦਾ ਹੈ।  18 ਤੋਂ ਮੌਸਮ ਸਾਫ ਹੋਣ ਦੀ ਸੰਭਾਵਨਾ ਹੈ , ਇਸ ਤੋ ਅਗਲੇ ਦੋ ਚਾਰ ਦਿਨ ਮੌਸਮ ਸੁਹਾਵਣਾ ਰਹੇਗਾ।

Listen Live

Subscription Radio Punjab Today

Our Facebook

Social Counter

  • 10893 posts
  • 0 comments
  • 0 fans

Log In