Menu

ਪੌਣੇ ਦੋ ਕਿੱਲੇ ਜਮੀਨ ਪਿੱਛੇ ਭਰਾ ਨੇ ਕੀਤਾ ਭਰਾ ਦਾ ਕਤਲ

ਅੰਮ੍ਰਿਤਸਰ ਜ਼ਿਲ੍ਹੇ ‘ਚ ਪੁਲਿਸ ਥਾਣਾ ਕੰਬੋ ਅਧੀਨ ਆਉਂਦੇ ਅੱਡਾ ਗੌਂਸਾਬਾਦ ਵਿਖੇ ਪੌਣੇ ਦੋ ਕਿੱਲੇ ਜ਼ਮੀਨ ਦੇ ਝਗੜੇ ਨੂੰ ਲੈ ਕੇ ਅੱਜ ਵੱਡੇ ਭਰਾ ਵੱਲੋਂ ਗੋਲੀਆਂ ਮਾਰ ਕੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ ਦੇ ਰੂਪ ‘ਚ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਕਤਲ ਕਰਨ ਵਾਲਾ ਸੁਖਦੇਵ ਸਿੰਘ ਸੋਹਲ ਆੜ੍ਹਤੀ ਯੂਨੀਅਨ ਮੰਡੀ ਭਗਤਾਂ ਵਾਲਾ ਦਾ ਪ੍ਰਧਾਨ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਆਗੂ ਵੀ ਹੈ। ਉੱਥੇ ਹੀ ਛੋਟੇ ਭਰਾ ਹਰਜਿੰਦਰ ਸਿੰਘ ਦਾ ਅੱਡਾ ਗੌਂਸਾਬਾਦ ਰਾਮ ਤੀਰਥ ਰੋਡ ਵਿਖੇ ਇੱਕ ਸਕੂਲ ਹੈ। ਇਨ੍ਹਾਂ ਦੀ ਜ਼ਮੀਨ ਵੀ ਗੌਂਸਾਬਾਦ ਦੇ ਕੋਲ ਹੀ ਹੈ, ਜਿੱਥੇ ਅੱਜ ਇਹ ਘਟਨਾ ਵਾਪਰੀ।

ਮੁਲਜ਼ਮ ਨੇ ਆਪਣੇ ਭਰਾ ਨੂੰ ਖੇਤਾਂ ਵਿਚ ਬੁਲਾਇਆ ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਕਾਫੀ ਦੇਰ ਤੋਂ ਸੁਖਦੇਵ ਤੇ ਹਰਜਿੰਦਰ ਦਾ ਆਪਸ ਵਿਚ ਜ਼ਮੀਨੀ ਵਿਵਾਦ ਚੱਲ਼ ਰਿਹਾ ਸੀ। ਜਿਸ ਉਤੇ ਸੁਖਦੇਵ ਨੇ ਆਪਣੇ ਭਰਾ ਹਰਜਿੰਦਰ ਨੂੰ ਗੋਲੀ ਮਾਰ ਦਿੱਤੀ। ਪੁਲਿਸ ਮਾਮਲੇ ਵਿਚ ਬਣਦੀ ਕਾਰਵਾਈ ਕਰ ਰਹੀ ਹੈ।

Listen Live

Subscription Radio Punjab Today

Our Facebook

Social Counter

  • 11751 posts
  • 0 comments
  • 0 fans

Log In