Menu

ਪੁਲਵਾਮਾ ਹਮਲੇ ਬਾਰੇ ਵਿਵਾਦਿਤ ਬਿਆਨ ਤੇ ਨਵਜੋਤ ਸਿੱਧੂ ਦਾ ਸਪਸ਼ੱਟੀਕਰਨ

ਲੁਧਿਆਣਾ – ਪੁਲਵਾਮਾ ਹਮਲੇ ਤੋਂ ਬਾਅਦ ਪੰਜਾਬ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਨੂੰ ਵਿਰੋਧੀਆਂ ਵੱਲੋਂ ਲਗਾਤਾਰ ਨਿਸ਼ਾਨੇ ‘ਤੇ ਰੱਖਿਆ ਜਾ ਰਿਹਾ ਹੈ। ਸਿੱਧੂ ਵੱਲੋਂ ਬੀਤੇ ਦਿਨ ਕਸ਼ਮੀਰ ਹਮਲੇ ‘ਤੇ ਬਿਆਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ ‘ਚ ਬਣੇ ਹੋਏ ਹਨ।

ਅੱਜ ਲੁਧਿਆਣਾ ‘ਚ ਉਹ ਕਿਸੇ ਸਮਾਗਮ ‘ਤੇ ਪਹੁੰਚੇ ਜਿਥੇ ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਪਹਿਲਾਂ ਵੀ ਉਹੀ ਕਹਿ ਰਹੇ ਸਨ ਤੇ ਅੱਜ ਵੀ ਉਹੀ ਕਹਿਣਗੇ ਕਿ ਜੋ ਫੌਜ ਪੂਰੇ ਦੇਸ਼ ਦੀ ਸੁਰੱਖਿਆ ਕਰ ਰਹੀ ਹੈ, ਉਸਦੀ ਸੁਰੱਖਿਆ ਬਾਰੇ ਸਰਕਾਰ ਨੇ ਕਿਉਂ ਨਹੀਂ ਸੋਚਿਆ।

ਉਨ੍ਹਾਂ ਕਿਹਾ ਕਿ ਕਿਸੇ ਵੀ ਅਤੱਵਾਦੀ ਦਾ ਕੋਈ ਧਰਮ ਨਹੀਂ ਹੁੰਦਾ ਤੇ ਨਾ ਹੀ ਕੋਈ ਦੇਸ਼ ਹੁੰਦਾ ਹੈ, ਕੁਝ ਚੰਦ ਕੁ ਭੈੜੇ ਲੋਕਾਂ ਕਰਕੇ ਪੂਰਾ ਦੇਸ਼ ਨਹੀਂ ਭੰਡ ਸਕਦੇ।

Listen Live

Subscription Radio Punjab Today

Our Facebook

Social Counter

  • 11763 posts
  • 0 comments
  • 0 fans

Log In