Menu

ਪੁਲਵਾਮਾ ਦੇ ਇਕ ਸਕੂਲ ‘ਚ ਧਮਾਕਾ, 12 ਵਿਦਿਆਰਥੀ ਜਖ਼ਮੀ

ਸ਼੍ਰੀਨਗਰ – ਜੰਮੂ-ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਚ ਸਥਿਤ ਇਕ ਪ੍ਰਾਇਵੇਟ ਸਕੂਲ ‘ਚ ਧਮਾਕਾ ਹੋਇਆ ਹੈ ਜਿਸ ‘ਚ ਕਰੀਬ 12 ਬੱਚੇ ਜਖ਼ਮੀ ਹੋ ਗਏ। ਜ਼ਖਮੀ ਹੋਏ ਹਾਦਸੇ ‘ਚ ਜਖ਼ਮੀ ਬੱਚੇ ਨੌਵੀਂ ਅਤੇ 10 ਵੀਂ ਜਮਾਤ ਦੇ ਦੱਸੇ ਜਾ ਰਹੇ ਹਨ। ਪੁਲਿਸ ਘਟਨਾ ਥਾਂ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸਕੂਲ ਨੂੰ ਤੁਰੰਤ ਖਾਲੀ ਕਰਵਾ ਦਿਤਾ ਗਿਆ। ਘਟਨਾ ਦੀ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਬੱਚੇ ਧਮਾਕੇ ਵਾਲਾ ਸਾਮਾਨ ਲੈ ਕੇ ਜਾ ਰਹੇ ਸਨ। ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਸਾਰੇ ਬੱਚੇ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ । ਉਥੇ ਹੀ ਪੁਲਿਸ ਧਮਾਕੇ  ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ।

Listen Live

Subscription Radio Punjab Today

Our Facebook

Social Counter

  • 10312 posts
  • 0 comments
  • 0 fans

Log In