Menu

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ‘ਚ ਲੱਗੀ ਅੱਗ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਦਫ਼ਤਰ ‘ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਪਾਕਿਸਤਾਨ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਅੱਗ ਉਨ੍ਹਾਂ ਦੇ ਦਫ਼ਤਰ ਦੇ 6ਵੀਂ ਮੰਜ਼ਲ ‘ਤੇ ਲੱਗੀ। ਰਿਪੋਰਟਾਂ ਮੁਤਾਬਕ ਜਿਸ ਸਮੇਂ ਅੱਗ ਲੱਗੀ, ਉਸ ਵੇਲੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਇਮਾਰਤ ‘ਚ ਮੌਜੂਦ ਸਨ। ਉਹ ਦਫ਼ਤਰ ਦੀ ਪੰਜਵੀਂ ਮੰਜ਼ਲ ‘ਤੇ ਅਧਿਕਾਰੀਆਂ ਨਾਲ ਕਿਸੇ ਬੈਠਕ ‘ਚ ਰੁੱਝੇ ਹੋਏ ਸਨ। ਜਦੋਂ ਇਮਰਾਨ ਨੂੰ ਅੱਗ ਲੱਗਣ ਦੇ ਬਾਰੇ ‘ਚ ਦੱਸਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸਟਾਫ਼ ਨੂੰ ਬਾਹਰ ਕੱਢਿਆ ਜਾਵੇ, ਫਿਰ ਉਹ ਬਾਹਰ ਨਿਕਲਣਗੇ। ਫਿਰ ਇਸ ਤੋਂ ਬਾਅਦ ਇਮਰਾਨ ਆਪਣੀ ਰਿਹਾਇਸ਼ ‘ਤੇ ਬਣੀ ਗਾਲਾ ਵੱਲ ਰਵਾਨਾ ਹੋ ਗਏ।

Listen Live

Subscription Radio Punjab Today

Our Facebook

Social Counter

  • 10893 posts
  • 0 comments
  • 0 fans

Log In