Menu

ਪਟਿਆਲਾ ਵਿਚ ਚਾਟ ਦੀ ਰੇਹੜੀ ਵਾਲੇ ਤੋਂ ਮਿਲੇ 1 ਕਰੋੜ 20 ਲੱਖ ਰੁਪਏ

ਪਟਿਆਲਾ ਵਿਚ ਚਾਟ ਦੀ ਰੇਹੜੀ ਲਾਉਣ ਵਾਲੇ ਤੋਂ 1 ਕਰੋੜ 20 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਦਰਅਸਲ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ ਤੋਂ ਬਾਅਦ ਪਟਿਆਲਾ ਦੇ ਫੋਕਲ ਪੁਆਇੰਟ ਸਥਿਤ ਰਿੰਕੂ ਚਾਟ ਨੇ 1 ਕਰੋੜ 20 ਲੱਖ ਰੁਪਏ ਸਰੈਂਡਰ ਕਰ ਦਿੱਤੇ। ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਮਾਲਕ ਮਨੋਜ ਨੇ 1.12 ਕਰੋੜ ਰੁਪਏ ਸਰੈਂਡਰ ਕਰ ਦਿੱਤੇ। ਜਾਣਕਾਰੀ ਮੁਤਾਬਕ ਰਿੰਕੂ ਚਾਟ ਵਰਲਡ ਵੱਲੋਂ ਕੋਈ ਵੀ ਰਿਟਰਨ ਨਹੀਂ ਭਰੀ ਜਾ ਰਹੀ ਸੀ। ਇਸ ਤੋਂ ਪਹਿਲਾਂ ਲੁਧਿਆਣਾ ਵਿਚ ਪੰਨੂ ਪਕੌੜੇ ਵਾਲੇ ਨੇ 60 ਲੱਖ ਰੁਪਏ ਸਰੈਂਡਰ ਕੀਤੇ ਸਨ। ਜਿਸ ਦੀ ਪੂਰੇ ਦੇਸ਼ ਵਿਚ ਚਰਚਾ ਛਿੜੀ ਸੀ।

ਰਿਪੋਰਟ ਮੁਤਾਬਕ ਚਾਟ ਵਾਲੇ ਨੇ ਦੋ ਪਾਰਟੀ ਹਾਲ ਬਣਾਏ ਹੋਏ ਸਨ ਤੇ ਕਿਸੇ ਸਮਾਰੋਹ ਵਿਚ ਚਾਟ ਮੁਹੱਈਆ ਕਰਵਾਉਣ ਲਈ 2.5 ਤੋਂ 3 ਲੱਖ ਰੁਪਏ ਲੈਂਦਾ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟੈਕਸ ਚੋਰੀ ਦੀ ਰਕਮ ਹੋਰ ਵਧ ਸਕਦੀ ਹੈ। ਕਿਉਂਕਿ ਖਰੀਦ-ਵਿਕਰੀ ਦਾ ਕੋਈ ਰਿਕਾਰਡ ਨਹੀਂ ਹੈ। ਹੁਣ ਇਸ ਚਾਟ ਵਾਲੇ ਦੀ ਕਮਾਈ ਬਾਰੇ ਖੁਲਾਸਾ ਹੋਣ ਤੋਂ ਬਾਅਦ ਉਸ ਨੂੰ ਤਕਰੀਬਨ 52 ਲੱਖ ਰੁਪਏ ਦਾ ਟੈਕਸ ਦੇਣਾ ਹੋਵੇਗਾ। ਇਨਕਮ ਟੈਕਸ ਵਿਭਾਗ ਦੀ ਟੀਮ ਵੱਲੋਂ ਬੁੱਧਵਾਰ ਨੂੰ ਸਰਵੇ ਸ਼ੁਰੂ ਕੀਤਾ ਸੀ। ਪਟਿਆਲਾ ਵਿਚ ਉਸ ਦੀ ਫ਼ੈਕਟਰੀ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਚਾਟ ਵਾਲੇ ਨੇ ਦੋ ਸਾਲਾਂ ਤੋਂ ਆਈਟੀਆਰ ਫਾਈਲ ਨਹੀਂ ਕੀਤਾ ਤੇ ਆਮਦਨੀ ਦੇ ਵੱਡੇ ਹਿੱਸੇ ਨੂੰ ਗੁਪਤ ਰੱਖਿਆ।

ਪਤਾ ਲੱਗਾ ਹੈ ਕਿ ਰਿੰਕੂ ਚਾਟ ਵਰਲਡ ਦਾ ਮਾਲਕ ਮਨੋਜ ਨੇ 2000 ਤੋਂ ਪਹਿਲਾਂ ਚਾਟ ਕਾਰੀਗਰ ਸੀ। ਇਸ ਤੋਂ ਬਾਅਦ ਉਸ ਨੇ ਦੁਕਾਨ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ। ਇਸ ਦੌਰਾਨ ਉਸ ਦੀ ਕਮਾਈ ਕਈ ਗੁਣਾ ਵਧੀ ਪਰ ਉਸ ਨੇ ਇਸ ਦਾ ਕੋਈ ਹਿਸਾਬ ਕਿਤਾਬ ਨਾ ਦਿੱਤਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਕਤੂਬਰ ਦੀ ਸ਼ੁਰੂਆਤ ਵਿਚ ਵਿਭਾਗ ਨੇ ਲੁਧਿਆਣਾ ਦੇ ਪੰਨੂ ਸਿੰਘ ਪਕੌੜੇ ਵਾਲਾ ਤੋਂ ਛਾਪੇਮਾਰੀ ਦੌਰਾਨ 60 ਲੱਖ ਵਸੂਲੇ ਸਨ।

Listen Live

Subscription Radio Punjab Today

Our Facebook

Social Counter

  • 9405 posts
  • 0 comments
  • 0 fans

Log In