Menu

ਨੇਪਾਲ ਸਰਕਾਰ ਨੇ ਭਾਰਤ ਤੋਂ ਖੰਡ ਦੇ ਆਯਾਤ ਤੇ ਲਾਈ ਰੋਕ

  ਨੇਪਾਲ ਸਰਕਾਰ ਨੇ ਭਾਰਤ ਅਤੇ ਪਾਕਿਸਤਾਨ ਤੋਂ ਖੰਡ ਦੇ ਆਯਾਤ ਤੇ ਰੋਕ ਲਗਾ ਦਿਤੀ ਹੈ। ਨੇਪਾਲ ਦੇ ਭੈਹਰਵਾ ਕਸਟਮ ਦਫਤਰ ਵਿਖੇ ਅਜਿਹਾ ਪੱਤਰ ਪ੍ਰਾਪਤ ਹੋਇਆ ਹੈ। ਨੇਪਾਲ ਵਿਚ ਸਿਰਫ ਸੋਨੌਲੀ ਬਾਜ਼ਾਰ ਤੋਂ ਹੀ ਰੋਜ਼ਾਨਾ 600 ਬੋਰੀ ਖੰਡ ਜਾਇਆ ਕਰਦੀ ਸੀ। ਨੇਪਾਲ ਦੇ ਕਸਟਮ ਸੂਚਨਾ ਅਧਿਕਾਰੀ ਕਾਲੀਰਾਮ ਪੌਡੇਲ ਨੇ ਦਸਿਆ ਕਿ ਨੇਪਾਲ ਵਿਚ ਇਕ ਸਾਲ ਵਿਚ ਪਾਕਿਸਤਾਨ ਅਤੇ ਭਾਰਤ ਤੋਂ 94900 ਮੈਟ੍ਰਿਕ ਟਨ ਖੰਡ ਦਾ ਆਯਾਤ ਹੁੰਦਾ ਹੈ, ਜੋ ਇਸ ਮਹੀਨੇ ਪੂਰਾ ਹੋ ਗਿਆ ਹੈ।

ਭੈਹਰਵਾ ਭੰਸਾਰ ਦੇ ਦਫਤਰ ਵਿਖੇ ਨੇਪਾਲ ਦੇ ਵਣਜ ਮੰਤਰਾਲੇ ਦਾ ਪੱਤਰ ਆਇਆ ਹੈ ਜਿਸ ਵਿਚ ਖੰਡ ਤੇ ਰੋਕ ਲਗਾਉਣ ਦਾ ਨਿਰਦੇਸ਼ ਦਿਤਾ ਗਿਆ ਹੈ। ਨੇਪਾਲ ਦੇ ਰੂਪੰਦੇਹੀ ਜਿਲੇ ਦੇ ਵਿਧਾਇਕ ਸੰਤੋਸ਼ ਪਾਂਡੇ ਦਾ ਕਹਿਣਾ ਹੈ ਕਿ ਨੇਪਾਲ ਸਰਕਾਰ ਨੇ ਖੰਡ ਤੇ ਜੋ ਪ੍ਰਤਿਬੰਧ ਲਗਾਇਆ ਹੈ ਉਹ ਗਲਤ ਹੈ। ਆਮ ਆਦਮੀ ਨੂੰ ਰਾਹਤ ਮਿਲਣੀ ਚਾਹੀਦੀ ਹੈ। ਨੇਪਾਲ ਵਿਚ ਚੀਨੀ ਦਾ ਉਤਪਾਦਨ ਨਹੀਂ ਹੈ। ਭਾਰਤ ਦੇ ਸਰਹੱਦੀ ਖੇਤਰਾਂ ਵਿਚ ਖੰਡ ਆਸਾਨੀ ਨਾਲ ਮਿਲ ਜਾਂਦੀ ਹੈ।

ਰੂਪੰਦੇਹੀ ਜਿਲੇ ਦੇ ਮਰਚਵਾਰ ਤੋਂ ਭੈਹਰਵਾ 22 ਕਿਲੋਮੀਟਰ ਦੀ ਦੂਰੀ ਤੇ ਹੈ, ਇਸਲਈ ਲੋਕ ਨੌਤਨਵਾ ਤੋਂ ਹੀ ਖੰਡ ਦੀ ਖਰੀਦਾਰੀ ਕਰ ਲੈਂਦੇ ਹਨ। ਵਪਾਰ ਮੰਡਲ ਦੇ ਮੁਖੀ ਬਬਲੂ ਸਿੰਘ ਦਾ ਕਹਿਣਾ ਹੈ ਕਿ ਨੇਪਾਲ ਦੇ ਬੁਟਵਲ ਕਸਬੇ ਵਿਚ ਇਕ ਸ਼ਾਪਿੰਗ ਮਾਲ ਖੁੱਲਿਆ ਹੈ, ਜੇਥੇ 200 ਟਰੱਕ ਖੰਡ ਪਾਕਿਸਤਾਨ ਤੋਂ ਮੰਗਵਾਈ ਗਈ ਹੈ। ਭਾਰਤੀ ਖੇਤਰ ਤੋਂ ਖੰਡ ਨੇਪਾਲ ਲੈ ਜਾਣ ਤੇ ਹਥਿਆਰਬੰਦ ਅਤੇ ਟ੍ਰੈਫਿਕ ਪੁਲਿਸ ਦੇ ਜਵਾਨ ਰੋਕ ਰਹੇ ਹਨ।ਉਨਾਂ ਕਿਹਾ ਕਿ ਸੋਨੌਲੀ ਦੇ ਵਪਾਰ ਨੂੰ ਖਤਮ ਕਰਨ ਲਈ ਸ਼ਾਪਿੰਗ ਮਾਲ ਖੋਲਿਆ ਗਿਆ ਹੈ ਤਾਂਕਿ ਨੇਪਾਲ ਦੇ ਲੋਕ ਬੁਟਵਲ ਵਿਚ ਹੀ ਸਮਾਨ ਲੈ ਲੈਣ, ਭਾਰਤ ਵਿਚ ਨਾ ਆਉਣ। ਜੇਕਰ ਰੋਕ ਨਾ ਹਟੀ ਤਾਂ ਸੋਨੌਲੀ ਦਾ ਬਾਜ਼ਾਰ ਖਤਮ ਹੋ ਜਾਵੇਗਾ। ਨੇਪਾਲ ਦੇ ਬੇਲਾਹਿਆ ਪੁਲਿਸ ਇੰਸਪੈਕਟਰ ਬੀਰ ਬਹਾਦੁਰ ਥਾਪਾ ਨੇ ਦਸਿਆ ਕਿ ਨੇਪਾਲ ਵਿਚ ਲੋੜੀਂਦੀ ਮਾਤਰਾ ਵਿਚ ਖੰਡ ਦਾ ਭੰਡਾਰ ਹੋਣ ਕਾਰਨ ਭਾਰਤ ਅਤੇ ਪਾਕਿਸਤਾਨ ਤੋਂ ਖੰਡ ਦੇ ਆਯਾਤ ਤੇ ਬੈਨ ਲਗਾਇਆ ਗਿਆ ਹੈ। ਪਹਿਲਾਂ 5 ਕਿਲੋ ਖੰਡ ਆਸਾਨੀ ਨਾਲ ਲਿਜਾਈ ਜਾ ਸਕਦੀ ਸੀ ਪਰ ਹੁਣ ਸਿਰਫ 3 ਕਿਲੋ ਖੰਡ ਲੈ ਜਾਣ ਦਾ ਨਿਰਦੇਸ਼ ਦਿਤਾ ਗਿਆ ਹੈ।

Listen Live

Subscription Radio Punjab Today

Our Facebook

Social Counter

  • 10323 posts
  • 0 comments
  • 0 fans

Log In