Menu

ਨੇਪਾਲ ‘ਚ ਬਣ ਰਹੇ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ‘ਚ ਹੋਏ 3 ਧਮਾਕੇ

ਨੇਪਾਲ ਵਿਚ ਇਕ ਅਣਪਛਾਤੇ ਸਮੂਹ ਨੇ ਭਾਰਤ ਦੀ ਮਦਦ ਨਾਲ ਤਿਆਰ ਕੀਤੀ ਜਾ ਰਹੀ ਅਰੁਣ-3 ਜਲਵਿਦਿਉਤ ਪਰਿਯੋਜਨਾ ਦੇ ਨਜ਼ਦੀਕ ਲੜੀਵਾਰ ਤਿੰਨ ਆਈ.ਈ.ਡੀ ਧਮਾਕੇ ਕੀਤੇ। ਰਿਪੋਰਟ  ਦੇ ਮੁਤਾਬਕ, ਵੀਰਵਾਰ ਰਾਤ ਨੂੰ ਪਰਯੋਜਨਾ ਦੇ ਬਿਜਲੀ ਘਰ ਦੇ ਨਜ਼ਦੀਕ ਇਹ ਧਮਾਕੇ ਕੀਤੇ ਗਏ,  ਜਿਸ ਵਿਚ ਜਨਰੇਟਰ ਅਤੇ ਸੁਰੰਗ ਨਾਲ ਪਾਣੀ ਕੱਢਣ ਵਾਲਾ ਬੂਮਰ ਖ਼ਰਾਬ ਹੋ ਗਿਆ। ਧਮਾਕੇ ਤੋਂ ਬਾਅਦ ਪਰਯੋਜਨਾ ਦੇ ਕੋਲ ਸੁਰੱਖਿਆ ਵਧਾ ਦਿੱਤੀ ਗਈ ਹੈ। ਫਿਲਹਾਲ ਧਮਾਕੇ ਵਿਚ ਕਿਸੇ ਵਿਅਕਤੀ ਦੇ ਮਾਰੇ ਜਾਣ ਦੀ ਖਬਰ ਨਹੀਂ ਹੈ।ਸੰਖੁਵਾਸਵਾ ਜਿਲ੍ਹੇ ਵਿੱਚ ਨਿਰਮਾਣਾਧੀਨ ਅਰੁਣ-3 ਨੇਪਾਲ ਦਾ ਸਭ ਤੋਂ ਵੱਡਾ ਹਾਈਡ੍ਰੋਪਾਵਰ ਪਲਾਂਟ ਹੈ,  ਜਿਸਦੇ ਅਗਲੇ ਪੰਜ ਸਾਲਾਂ ਵਿਚ ਪੂਰਾ ਹੋਣ ਦੀ ਉਮੀਦ ਹੈ।  ਇਸਦਾ ਦਾ ਦਫ਼ਤਰ ਕਾਠਮੰਡੂ ਤੋਂ 500 ਕਿਲੋਮੀਟਰ ਦੂਰ ਖਾਂਡਬਰੀ-9 ਤੁਮਲਿੰਗਟਰ ਵਿੱਚ ਹੈ। ਨਿਰਮਾਣਧੀਨ ਸਾਇਟ ‘ਤੇ ਕਰੀਬ 2400 ਲੋਕ ਕੰਮ ਕਰ ਰਹੇ ਹਨ,  ਜਿਨ੍ਹਾਂ ਵਿਚੋਂ 1700 ਟੈਕਨੀਸ਼ੀਅਨ ਅਤੇ ਸ਼ਰਮਿਕ ਨੇਪਾਲੀ ਹਨ।

ਧਮਾਕੇ ਬਾਅਦ ਨੇਪਾਲ ਫੌਜ ਅਤੇ ਪੁਲਿਸ ਦੇ ਜਵਾਨ ਘਟਨਾ ਸਥਾਨ ‘ਤੇ ਜਾਂਚ ਵਿੱਚ ਲੱਗੇ ਹੋਏ ਹਨ।

 ਬੀਤੇ ਸਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ ਸ਼ਰਮਾ  ਓਲੀ ਨੇ 900 ਮੈਗਾਵਾਟ ਪਾਵਰ ਪਲਾਂਟ ਦਾ ਨੀਂਹ ਪੱਥਰ ਰੱਖਿਆ ਸੀ। ਭਾਰਤੀ ਕੰਪਨੀ ਸਤਲੁਜ ਪਾਣੀ ਬਿਜਲੀ ਨਿਗਮ (ਐਸ.ਜੇ.ਵੀ.ਐਨ) ਇਸ ਪਰਿਯੋਜਨਾ ਦੇ ਨਿਰਮਾਣ ਕਰਮਚਾਰੀਆਂ ਨਾਲ ਜੁੜੀ ਹੋਈ ਹੈ। ਇਕ ਰਿਪੋਰਟ ਮੁਤਾਬਕ, ਇਸ ਪ੍ਰੋਜੈਕਟ ਨਾਲ ਨੇਪਾਲ ਵਿਚ 1.5 ਅਰਬ ਡਾਲਰ ਦਾ ਵਿਦੇਸ਼ੀ ਪ੍ਰਤੱਖ ਨਿਵੇਸ਼ ਆਉਣ ਦੀ ਉਮੀਦ ਹੈ ਅਤੇ ਇਸ ਤੋਂ ਨੇਪਾਲ ਦੇ ਹਜਾਰਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਪ੍ਰੋਜੈਕਟ ‘ਤੇ ਪਿਛਲੇ ਸਾਲ ਵੀ ਆਈ.ਈ.ਡੀ ਵਿਚ ਧਮਾਕਾ ਕੀਤਾ ਗਿਆ ਸੀ। ਹਾਲਾਂਕਿ ਉਦੋਂ ਵੀ ਕਿਸੇ ਸੰਗਠਨ ਨੇ ਇਸਦੀ ਜ਼ਿੰਮੇਦਾਰੀ ਨਹੀਂ ਲਈ ਸੀ ।

Listen Live

Subscription Radio Punjab Today

Our Facebook

Social Counter

  • 10904 posts
  • 0 comments
  • 0 fans

Log In