ਨਵੀਂ ਦਿੱਲੀ – ਕਾਂਗਰਸ ਆਗੂ ਪੀ. ਚਿਦੰਬਰਮ ਦੀ ਪ੍ਰਧਾਨਗੀ ਵਾਲੀ ਗ੍ਰਹਿ ਮਾਮਲਿਆਂ ‘ਤੇ ਸੰਸਦ ਦੀ ਸਥਾਈ ਕਮੇਟੀ ਨੇ ਕਿਹਾ, ”ਕਮੇਟੀ ਦਾ ਇਹ ਵਿਚਾਰ ਹੈ ਕਿ ਭਵਨਾਂ ਦੀ ਉਸਾਰੀ ਲਈ ਪੈਸਾ ਹੋਰ ਸਰੋਤਾਂ ਤੋਂ ਆਉਣਾ ਚਾਹੀਦਾ ਹੈ ਅਤੇ ਇਹ ਨਿਰਭੈ ਫ਼ੰਡ ‘ਚੋਂ ਨਾ ਲਿਆ ਜਾਵੇ।” ਸੰਸਦ ਦੀ ਇਕ ਕਮੇਟੀ ਨੇ ਨਿਰਭੈ ਫ਼ੰਡ ਦਾ ਪ੍ਰਯੋਗ ਭਵਨਾਂ ਦੇ ਨਿਰਮਾਣ ‘ਚ ਕੀਤੇ ਜਾਣ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਵਰਤੋਂ ਇਸ ਫ਼ੰਡ ਦੇ ਔਰਤਾਂ ਦੀ ਸੁਰੱਖਿਆ ‘ਚ ਵਰਤੇ ਜਾਣ ਦੇ ਉਦੇਸ਼ ਨੂੰ ਨਾਕਾਮ ਕਰਦੀ ਹੈ।
ਕਮੇਟੀ ਨੇ ਰਾਜ ਸਭਾ ‘ਚ ਸੌਂਪੀ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਗ੍ਰਹਿ ਮੰਤਰਾਲਾ ਨੂੰ ਨਿਰਭੈ ਫ਼ੰਡ ਨਾਲ ਭਵਨਾਂ ਦੀ ਉਸਾਰੀ ਵਰਗੀਆਂ ਯੋਜਨਾਵਾਂ ਲਈ ਫ਼ੰਡ ਵੰਡਣ ਤੋਂ ਬਚਣਾ ਚਾਹੀਦਾ ਹੈ ਅਤੇ ਇਸ ਦੇ ਮੂਲ ਉਦੇਸ਼ ‘ਤੇ ਹੀ ਬਣਿਆ ਰਹਿਣਾ ਚਾਹੀਦਾ ਹੈ।