Menu

ਨਿਊ ਕੈਲੇਡੋਨੀਆ ‘ਚ ਭੂਚਾਲ ਦੇ ਝਟਕੇ,ਸੁਨਾਮੀ ਨੂੰ ਲੈ ਕੇ ਅਲਰਟ ਜਾਰੀ

ਸਿਡਨੀ : ਨਿਊ ਕੈਲੇਡੋਨੀਆ ‘ਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ।ਜਾਣਕਾਰੀ ਅਨੁਸਾਰ ਰਿਕਟਰ ਸਕੇਲ ‘ਤੇ ਭੂਚਾਲ ਦੀ ਤੀਬਰਤਾ 7.6 ਮਾਪੀ ਗਈ ਹੈ।ਇਸ ਤੋਂ ਬਾਅਦ ਨਿਊ ਕੈਲੇਡੋਨੀਆ ‘ਚ ਸੁਨਾਮੀ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ।ਅਮਰੀਕੀ ਭੂ-ਵਿਗਿਆਨ ਸਰਵੇਖਣ ਅਨੁਸਾਰ ਭੂਚਾਲ ਨੇ 10 ਕਿਲੋਮੀਟਰ ਦੀ ਡੂੰਘਾਈ ‘ਤੇ ਨਿਊ ਕੇਲੇਡੋਨੀਆ ਦੇ ਟੈਡੀਨ ਤੋਂ 168 ਕਿਲੋਮੀਟਰ ਪੂਰਬ ਵੱਲ ਮਾਰ ਕੀਤੀ ਹੈ।ਇਸ ਸਬੰਧੀ ਚਿਤਾਵਨੀ ਕੇਂਦਰ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਨਿਊ ਕੈਲੇਡੋਨੀਆ ਦੇ ਪੂਰਬੀ ਤੱਟ ਨਾਲ ਲੱਗਦੇ ਲੋਇਲਟੀ ਟਾਪੂ ਤੋਂ ਕਰੀਬ 155 ਕਿਲੋਮੀਟਰ ਦੂਰ ਸਮੁੰਦਰ ਤੋਂ ਸਿਰਫ਼ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।ਉਨ੍ਹਾਂ ਨੇ ਚਿਤਾਵਨੀ ‘ਚ ਕਿਹਾ ਹੈ ਕਿ ਇਸ ਭੂਚਾਲ ਕਾਰਨ ਨਿਊ ਕੈਲੇਡੋਨੀਆ ਅਤੇ ਵਾਨੂਆਤੂ ਤੱਟ ਦੇ ਕੋਲ ਖ਼ਤਰਨਾਕ ਸੁਨਾਮੀ ਦੀਆਂ ਲਹਿਰਾਂ ਆ ਸਕਦੀਆਂ ਹਨ।

Listen Live

Subscription Radio Punjab Today

Our Facebook

Social Counter

  • 10058 posts
  • 0 comments
  • 0 fans

Log In