Menu

ਨਿਊਜ਼ੀਲੈਂਡ ਦੇ ਪਹਿਲੇ ਸਿੱਖ MP ਨੇ ਪਹਿਲੇ ਮਲੇਸ਼ੀਅਨ ਸਿੱਖ ਮੰਤਰੀ ਨਾਲ ਕੀਤੀ ਮੁਲਾਕਾਤ

ਔਕਲੈਂਡ – ਸੰਨ 2008 ਤੋਂ ਮਲੇਸ਼ੀਆ ਦੀ ਪਾਰਲੀਮੈਂਟ ਵਿਚ ਆਪਣੀ ਸਰਦਾਰੀ ਕਾਇਮ ਰੱਖ ਰਹੇ ਹਨ ਮੈਂਬਰ ਪਾਰਲੀਮੈਂਟ ਗੋਬਿੰਦ ਸਿੰਘ ਦਿਓ ਅਤੇ ਸੰਨ 2008 ਤੋਂ ਹੀ ਨਿਊਜ਼ੀਲੈਂਡ ਦੀ ਪਾਰਲੀਮੈਂਟ ਵਿਚ ਆਪਣੀ ਸਰਦਾਰੀ ਕਾਇਮ ਰੱਖ ਰਹੇ ਹਨ ਸ. ਕੰਵਲਜੀਤ ਸਿੰਘ ਬਖਸ਼ੀ। ਅਜਿਹੇ ਅਹੁਦੇ ਸਾਬਿਤ ਕਰਦੇ ਹਨ ਕਿ ਉਚ ਪੜ੍ਹਾਈ ਤੇ ਲਿਆਕਤ ਹੋਵੇ ਤਾਂ ਵਿਸ਼ਵ ਦੇ ਕਿਸੇ ਵੀ ਦੇਸ਼ ਦੇ ਵਿਚ ਸਰਕਾਰੇ ਦਰਬਾਰੇ ਪੂਰੀ ਚੜ੍ਹਾਈ ਰੱਖੀ ਜਾ ਸਕਦੀ ਹੈ।
ਬੀਤੇ ਕੱਲ੍ਹ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਆਪਣੇ ਮਲੇਸ਼ੀਆ ਦੇ ਸਰਕਾਰੀ ਦੌਰੇ ਦੌਰਾਨ ਹੁਣ ਮਲੇਸ਼ੀਆ ਦੇ ਪਹਿਲੇ ਕੈਬਨਿਟ ਮੰਤਰੀ ਬਣ ਚੁੱਕੇ ਸ. ਗੋਬਿੰਦ ਸਿੰਘ ਦਿਓ ਦੇ ਨਾਲ ਲੰਬੀ ਮੁਲਾਕਾਤ ਕੀਤੀ। ਸ. ਗੋਬਿੰਦ ਸਿੰਘ ਦਿਓ ਇਸ ਵੇਲੇ ਮਲੇਸ਼ੀਆ ਦੇ ਕਮਿਊਨੀਕੇਸ਼ਨ ਅਤੇ ਮਲਟੀਮੀਡੀਆ ਮੰਤਰੀ ਹਨ।ਬ੍ਰਿਟਿਸ਼ ਵਿਖੇ ਵਕਾਲਤ ਦੀ ਡਿਗਰੀ ਕਰਨ ਵਾਲੇ 45 ਸਾਲਾ ਸ. ਦਿਓ ਡੈਮੋਕ੍ਰੇਟਿਕ ਐਕਸ਼ਨ ਪਾਰਟੀ ਦੇ ਵੀ ਉਪ ਚੇਅਰਮੈਨ ਵੀ ਹਨ। ਸ. ਦਿਓ ਅੰਮ੍ਰਿਤਸਰ ਦੇ ਨਾਲ ਸੰਬੰਧ ਰੱਖਦੇ ਹਨ ਜਦ ਕਿ ਸ. ਕੰਵਲਜੀਤ ਸਿੰਘ ਬਖਸ਼ੀ ਦਿੱਲੀ ਦੇ ਨਾਲ ਸਬੰਧ ਰੱਖਦੇ ਹਨ। ਅੱਜ ਦੋਹਾਂ ਨੇਤਾਵਾਂ ਨੇ ਜਿੱਥੇ ਮਲੇਸ਼ੀਆ-ਨਿਊਜ਼ੀਲੈਂਡ ਦੇ ਰਾਜਨੀਕ ਸਬੰਧਾਂ ਬਾਰੇ ਵਿਚਾਰਾਂ ਕੀਤੀਆਂ ਉਥੇ ਪ੍ਰਵਾਸੀ ਭਾਰਤੀਆਂ ਦੀ ਖੁਸ਼ਹਾਲੀ ਤੇ ਸਿੱਖ ਰਾਜਨੀਤੀ ਲਈ ਵੀ ਗੱਲਬਾਤ ਕੀਤੀ। ਸ. ਬਖਸ਼ੀ ਨੇ ਮੰਤਰੀ ਸਾਹਿਬ ਦੇ ਦਫਤਰ ‘ਚ ਮਹਿਮਾਨ ਬੁੱਕ ਉਤੇ ਸੰਦੇਸ਼ ਵੀ ਛੱਡਿਆ ਅਤੇ ਇਕ ਦੂਜੇ ਨੂੰ ਸੌਗਾਤਾਂ ਦਾ ਵੀ ਆਦਾਨ ਪ੍ਰਦਾਨ ਕੀਤਾ। ਵਲਿੰਗਟਨ ਸਥਿਤ ਮਲੇਸ਼ੀਅਨ ਹਾਈ ਕਮਿਸ਼ਨ ਨੇ ਵੀ ਮਾਣ ਦੇ ਨਾਲ ਇਸ ਮਿਲਣੀ ਨੂੰ ਆਪਣੇ ਸ਼ੋਸ਼ਲ ਮੀਡੀਆ ਉਤੇ ਤਸਵੀਰਾਂ ਸਮੇਤ ਸਾਂਝਾ ਕੀਤਾ ਹੈ।

Listen Live

Subscription Radio Punjab Today

Our Facebook

Social Counter

  • 10893 posts
  • 0 comments
  • 0 fans

Log In