Menu

ਧੂਰੀ ਜ਼ਬਰ ਜਨਾਹ ਮਾਮਲਾ : ਸਕੂਲ ਪ੍ਰਧਾਨ ਸਮੇਤ 3 ਨੂੰ ਮਿਲੀ ਜ਼ਮਾਨਤ

ਧੂਰੀ ਦੇ ਇੱਕ ਨਿੱਜੀ ਸਕੂਲ ‘ਚ 25 ਮਈ ਨੂੰ 5 ਸਾਲਾਂ ਮਾਸੂਮ ਬੱਚੀ ਨਾਲ ਹੋਏ ਜ਼ਬਰ ਜਨਾਹ ਮਾਮਲੇ ਤੋਂ ਪਿੱਛੋਂ 26 ਮਈ ਨੂੰ ਕਥਿਤ ਮੁੱਖ ਦੋਸ਼ੀ ਬੱਸ ਕੰਡਕਟਰ ਕਮਲ ਕੁਮਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਕੂਲ ਪ੍ਰਧਾਨ ਤਰਸੇਮ ਚੰਦ, ਖ਼ਜ਼ਾਨਚੀ ਜੀਵਨ ਕੁਮਾਰ ਅਤੇ ਇੰਚਾਰਜ ਬਬੀਤਾ ਰਾਣੀ ਜਿਨ੍ਹਾਂ ਨੂੰ ਪੋਕਸੋ ਐਕਟ ਦੀ ਧਾਰਾ 21(2) ਅਤੇ ਜੁਵੇਨਾਈਲ ਜਸਟਿਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ ਵਧੀਕ ਸੈਸ਼ਨ ਜੱਜ ਡਾ. ਰਜਨੀਸ਼ ਦੀ ਅਦਾਲਤ ਨੇ ਬਚਾਅ ਪੱਖ ਵੱਲੋਂ ਕੀਤੀ ਜ਼ਮਾਨਤ ਦੀ ਅਪੀਲ ਨੂੰ ਮਜ਼ਦੂਰ ਕਰਦਿਆਂ ਜ਼ਮਾਨਤ ਦੇ ਦਿੱਤੀ ਹੈ। ਬਚਾਅ ਪੱਖ ਦੇ ਵਕੀਲ ਅਸ਼ਵਨੀ ਚੌਧਰੀ ਅਤੇ ਰਾਜ ਕੁਮਾਰ ਗੋਇਲ ਨੇ ਦੱਸਿਆ ਕਿ ਸਕੂਲ ‘ਚ ਵਾਪਰੀ ਘਟਨਾ ਸੰਬੰਧੀ ਜਦ ਜਬਰ ਜਨਾਹ ਦੀ ਗੱਲ ਸਾਹਮਣੇ ਆਈ ਤਾਂ ਸਕੂਲ ਪ੍ਰਬੰਧਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਉਨ੍ਹਾਂ ਕਿਹਾ ਕਿ ਸਕੂਲ ਪ੍ਰਬੰਧਕਾਂ ਨੇ ਕੁੱਝ ਵੀ ਲੁਕਾ ਕੇ ਨਹੀਂ ਰੱਖਿਆ। ਇਹੀ ਦਲੀਲ ਉਨ੍ਹਾਂ ਅਦਾਲਤ ਤੋਂ ਰੱਖੀ, ਜਿਸ ਨੂੰ ਸੁਣਨ ਉਪਰੰਤ ਅਦਾਲਤ ਨੇ ਤਿੰਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਇਹ ਤਿੰਨੇ ਸੰਗਰੂਰ ਜੇਲ੍ਹ ‘ਚ ਬੰਦ ਹਨ ਜਦੋਂ ਕਿ ਮੁੱਖ ਕਥਿਤ ਦੋਸ਼ੀ ਨਾਭਾ ਜੇਲ੍ਹ ‘ਚ ਬੰਦ ਹਨ।

Listen Live

Subscription Radio Punjab Today

Our Facebook

Social Counter

  • 11456 posts
  • 0 comments
  • 0 fans

Log In