Menu

ਦੁਨੀਆਂ ਦੀ ਸਭ ਤੋਂ ਬਜ਼ੁਰਗ YouTuber ਮਸਤਨੰਮਾ ਦਾ ਹੋਇਆ ਦਿਹਾਂਤ

ਖਾਣੇ ਦੀ ਦੁਨੀਆਂ ਵਿੱਚ ਆਪਣੀ ਲਜ਼ੀਜ਼ ਰੈਸਿਪੀ ਨਾਲ ਰਾਤੋਂ-ਰਾਤ ਤਹਿਲਕਾ ਮਚਾ ਦੇਣ ਵਾਲੀ ਸਭ ਤੋਂ ਬਜ਼ੁਰਗ YouTuber ਮਸਤਨੰਮਾ ਦਾ ਦਿਹਾਂਤ ਹੋ ਗਿਆ। 107 ਸਾਲ ਦੀ ਮਸਤਨੰਮਾ ਦੇ ਫੂਡ ਚੈਨਲ ਕੰਟ੍ਰੀਫੂਡ ਦੇ ਸਾਲ ਭਰ ਵਿੱਚ 12 ਲੱਖ ਤੋਂ ਵੀ ਜ਼ਿਆਦਾ ਸਬਸਕ੍ਰਾਈਬਰ ਬਣ ਚੁੱਕੇ ਸਨ, ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਆਂਧਰਾ ਪ੍ਰਦੇਸ਼ ਦੀ ਮਸਤਨੰਮਾ ਖੇਤ ਵਿੱਚ ਚੂਲ੍ਹਾ ਜਲਾ ਕੇ ਖਾਣਾ ਪਕਾਉਂਦੀ ਸੀ ਤੇ ਇਹੀ ਉਨ੍ਹਾਂ ਦੀ ਯੂਐਸਪੀ ਸੀ।

ਗੁੰਟੂਰ ਜ਼ਿਲ੍ਹੇ ਦੇ ਗੁੜੀਵਾਰਾ ਪਿੰਡ ਦੀ ਰਹਿਣ ਵਾਲੀ ਇਹ ਯੂਟਿਊਬਰ ਦਾਦੀ ਜੀਵਣ ਤੇ ਦਿਲਚਸਪ ਜ਼ਿੰਦਗੀ ਦੀ ਮਿਸਾਲ ਰਹੀ ਹੈ। ਆਪਣੇ ਪਰਿਵਾਰ ਦੀ ਤੰਗਹਾਲੀ ਦੇ ਕਾਰਣ ਮਸਤਨੰਮਾ ਨੂੰ ਪਿੰਡ ਦੇ ਹੀ ਇੱਕ ਪਰਿਵਾਰ ਨੇ ਗੋਦ ਲਿਆ ਸੀ। 11 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ ਹੋਇਆ ਤੇ ਵਿਆਹ ਦੇ 10 ਸਾਲਾਂ ਦੇ ਅੰਦਰ ਹੀ ਪਤੀ ਦਾ ਦਿਹਾਂਤ ਹੋ ਗਿਆ। ਉਸ ਸਮੇਂ ਮਸਤਨੰਮਾ ਦੇ ਪੰਜ ਬੱਚੇ ਸਨ, ਜਿਨ੍ਹਾਂ ਨੂੰ ਸੰਭਾਲਣ ਲਈ ਮਸਤਨੰਮਾ ਨੇ ਦਿਹਾੜੀ ਉੱਤੇ ਕੰਮ ਕੀਤਾ। ਹਾਲਾਂਕਿ ਮਸਤਨੰਮਾ ਦੀਆਂ ਮੁਸ਼ਕਿਲਾਂ ਇੱਥੇ ਹੀ ਖ਼ਤਮ ਨਹੀਂ ਹੋਈਆਂ। ਪਿੰਡ ਵਿੱਚ ਫੈਲੀ ਮਹਾਂਮਾਰੀ ਵਿੱਚ ਉਨ੍ਹਾਂ ਦੇ ਚਾਰ ਬੱਚੇ ਮਰ ਗਏ ਤੇ ਕੇਵਲ ਇੱਕ ਬੇਟਾ ਹੀ ਬਚਿਆ। ਇਨ੍ਹਾਂ ਤਮਾਮ ਮੁਸ਼ਕਿਲਾਂ ਦੇ ਬਾਅਦ ਵੀ ਮਸਤਨੰਮਾ ਨੇ ਹਾਰ ਨਹੀਂ ਮੰਨੀ ਤੇ ਉਨੀਂ ਹੀ ਖੁਸ਼ਦਿਲੀ ਨਾਲ ਪਰੇਸ਼ਾਨੀਆਂ ਨੂੰ ਸੰਭਾਲਦੀ ਰਹੀ।ਮਸਤਨੰਮਾ ਦਾ ਇਹੀ ਜੀਵਣ ਯੂਟਿਊਬ ਉੱਤੇ ਵੀ ਦਿੱਖਦਾ ਹੈ। ਠੇਠ ਪਿੰਡ ਦੀ ਅਨਪੜ੍ਹ ਮਹਿਲਾ 100 ਦੀ ਉਮਰ ਦੇ ਬਾਅਦ ਯੂਟਿਊਬ ਉੱਤੇ ਕਿਸ ਤਰ੍ਹਾਂ ਛਾਈ, ਇਸਦੀ ਕਹਾਣੀ ਵੀ ਮਸਤਨੰਮਾ ਦੀ ਜ਼ਿੰਦਗੀ ਜਿੰਨੀ ਦਿਲਚਸਪ ਹੈ। ਗੱਲ ਅਗਸਤ 2016 ਦੀ ਹੈ, ਇੱਕ ਵਾਰ ਮਸਤਨੰਮਾ ਨੇ ਹੈਦਰਾਬਾਦ ਤੋਂ ਪਿੰਡ ਆਏ ਆਪਣੇ ਪੋਤਰੇ ਤੇ ਉਸਦੇ ਦੋਸਤਾਂ ਲਈ ਬੈਂਗਣ ਦੀ ਸਬਜ਼ੀ ਬਣਾਈ। ਸਬਜ਼ੀ ਉਨ੍ਹਾਂ ਸਾਰਿਆਂ ਨੂੰ ਇੰਨੀ ਪਸੰਦ ਆਈ ਕਿ ਪੋਤੇ ਲਕਸ਼ਮਣ ਨੇ ਇਸਨੂੰ ਯੂਟਿਊਬ ਉੱਤੇ ਪਾ ਦਿੱਤਾ । ਰਾਤ ਭਰ ਵਿੱਚ ਹੀ ਉਸ ਵੀਡੀਓ ਨੂੰ ਲਗਭਗ 75 ਲੋਕਾਂ ਨੇ ਦੇਖ ਲਿਆ।ਪੋਤੇ ਨੇ ਯੂਟਿਊਬ ਉੱਤੇ ਬਕਾਇਦਾ ਇੱਕ ਚੈਨਲ ਖਰੀਦਿਆ, ਜਿਸਨੂੰ ਨਾਮ ਦਿੱਤਾ Country Food. ਸ਼ੁਰੂਆਤ ਵਿੱਚ ਪੋਤਾ ਤੇ ਉਨ੍ਹਾਂ ਦਾ ਦੋਸਤ ਇਸ ਤੇ ਰੈਸਿਪੀ ਪਾਉਂਦੇ ਪਰ ਫਿਰ ਦਾਦੀ ਨੇ ਉਨ੍ਹਾਂ ਦੀ ਜਗ੍ਹਾ ਲੈ ਲਈ। ਚੈਨਲ ਤੇ 106 ਸਾਲ ਦੀ ਸੈਲਿਬ੍ਰਿਟੀ ਸ਼ੈੱਫ ਸੂਤੀ ਸਾੜੀ ਵਿੱਚ ਖੇਤ ਦੇ ਵਿੱਚ ਬਣੀ ਆਪਣੀ ਰਸੋਈ ਵਿੱਚ ਖਾਣਾ ਪਕਾਉਂਦੀ ਸੀ। ਚੂਲ੍ਹਾ ਜਲਾਉਣ ਤੇ ਮਸਾਲਾ ਪੀਸਣ ਵਿੱਚ ਮਸਤਨੰਮਾ ਦੀ ਪੋਤੀ ਰਜਨੀ ਮਦਦ ਕਰਦੀ ਸੀ। ਵਿੱਚ-ਵਿੱਚ ਦਾਦੀ ਮਸਾਲਿਆਂ ਦੀ ਖੁਸ਼ਬੂ, ਸਵਾਦ ਦੇ ਬਾਰੇ ਦੱਸਦੀ। ਖਾਣਾ ਬਣਨ ਤੋਂ ਬਾਅਦ ਦਾਦੀ ਦੇ ਚੱਟਖਾਰੇ ਵੀ ਸੁਣਾਈ ਦਿੰਦੇ। ਜਲਦ ਹੀ ਦੇਸ਼ ਦੇ ਕੋਨੇ-ਕੋਨੇ ਤੋਂ ਲੈ ਕੇ ਦੁਨੀਆਂ ਭਰ ਵਿੱਚ ਕੰਟਰੀ ਫੂਡ ਦੇ ਸਬਸਕ੍ਰਾਈਬਰ ਹੋ ਗਏ। ਵਾੱਟਰਮੈਲਨ ਚਿਕਨ ਉਨ੍ਹਾਂ ਦੀ ਸਭ ਤੋਂ ਲੋਕਪ੍ਰਿਯ ਰੈਸਿਪੀ ਰਹੀ, ਜਿਸਨੂੰ ਯੂਟਿਊਬ ਉੱਤੇ 66 ਲੱਖ ਤੋਂ ਜ਼ਿਆਦਾ ਵਿਊਜ਼ ਮਿਲੇ ਤੇ ਅੰਕੜਾ ਜਲਦਾ ਇੱਕ ਕਰੋੜ ਨੂੰ ਪਾਰ ਕਰ ਗਿਆ। ਮਸਤਨੰਮਾ ਇਸ ਵਿੱਚ ਤਰਬੂਜ਼ ਦੇ ਖੋਲ ਉੱਤੇ ਚਿਕਨ ਪਕਾ ਰਹੀ ਹੈ।

ਮਸਤਨੰਮਾ ਦੇ 106ਵੇਂ ਜਨਮ ਦਿਨ ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਉਨ੍ਹਾਂ ਨੂੰ ਕਈ ਤੋਹਫ਼ੇ ਭੇਜੇ। ਇਸ ਵਿੱਚ ਅਮਰੀਕਾ, ਬ੍ਰਿਟੇਨ ਤੇ ਇੱਥੋਂ ਤੱਕ ਕਿ ਪਾਕਿਸਤਾਨ ਦੇ ਫੈਨ ਵੀ ਸ਼ਾਮਿਲ ਰਹੇ। ਹੁਣ ਉਹ ਨਹੀਂ ਹਨ ਪਰ ਯੂਟਿਊਬ ਜ਼ਰੀਏ ਦੇਸੀ ਅੰਦਾਜ਼ ਦੇ ਉਨ੍ਹਾਂ ਦੇ ਖਾਣੇ ਦੀ ਖੁਸ਼ਬੋ ਦੁਨੀਆਂ ਭਰ ਵਿੱਚ ਫੈਲ ਚੁੱਕੀ ਹੈ।

Listen Live

Subscription Radio Punjab Today

Our Facebook

Social Counter

  • 10312 posts
  • 0 comments
  • 0 fans

Log In