Menu

ਦਿੱਲੀ ਚ ਨਹੀ ਵੜਨ ਦਿੱੱਤੇ ਕਿਸਾਨ, ਪੁਲੀਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ

ਨਵੀਂ ਦਿੱਲੀ, 2 ਅਕਤੂਬਰ 2018 –  ਉੱਤਰ ਪ੍ਰਦੇਸ਼-ਦਿੱਲੀ ਬਾਰਡਰ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਕਿਸਾਨਾਂ ‘ਤੇ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ, ਪਾਣੀ ਦੀਆਂ ਬੁਛਾੜਾਂ ਤੇ ਲਾਠੀਚਾਰਜ ਕੀਤਾ।

ਕਿਸਾਨਾਂ ਵੱਲੋਂ ਦਿੱਲੀ ਵਿਚ ਦਖਲ ਹੋਣ ਲਈ ਆਪਣੇ ਟਰੈਕਰਾਂ ਨੂੰ ਪੁਲਿਸ ਵੱਲੋਂ ਲਗਾਏ ਗਏ ਬੈਰੀਕਾਟਾਂ ‘ਤੇ ਚੜ੍ਹਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਜਿਸ ਕਾਰਨ ਪੁਲੀਸ ਨੇ ਕਿਸਾਨਾਂ ਨੂੰ ਖਦੇੜਨ ਲਈ ਅੱਥਰੂ ਗੈਸ ਤੇ ਪਾਣੀ ਦੀਆਂ ਬੁਛਾੜਾਂ ਦੀ ਮਦਦ ਲਈ।

ਪੁਲਿਸ ਕਾਰਵਾਈ ਦੋਰਾਨ ਤਕਰੀਬਨ 30 ਕਿਸਾਨਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।   ‘ਕਿਸਾਨ ਕ੍ਰਾਂਤੀ ਯਾਤਰਾ’ ਦੇ ਬੈਨਰ ਹੇਠ ਹਰਿਦੁਆਰ ਤੋਂ ਦਿੱਲੀ ਜਾ ਰਹੇ ਕਿਸਾਨ ਪੂਰਾ ਕਰਜ਼ਾ ਮੁਆਫ ਕਰਨ ਦੀ ਮੰਗ ਅਤੇ ਬਿਜਲੀ ਦੇ ਟੈਰਿਫ ਵਿਚ ਕਟੌਤੀ ਦੀ ਮੰਗ ਕਰ ਰਹੇ ਹਨ। ਕਿਸਾਨਾਂ ਨੂੰ ਗਾਜ਼ੀਆਬਾਦ ਦੇ ਨੇੜੇ ਦੀ ਸਰਹੱਦ ‘ਤੇ ਪੁਲੀਸ ਨੇ ਰੋਕ ਲਿਆ।

ਪ੍ਰਦਰਸ਼ਨਕਾਰੀਆਂ ਨੇ ਭਾਰਤੀ ਕਿਸਾਨ ਯੂਨੀਅਨ ਦੁਆਰਾ ਹਰਿਦੁਆਰ ਦੀ ਅਗਵਾਈ ਦੇ 10 ਦਿਨਾਂ ਮਾਰਚ ਦੀ ਸ਼ੁਰੂਆਤ ਕੀਤੀ ਅਤੇ ਮੰਗਲਵਾਰ ਨੂੰ ਉਹ ਉੱਤਰ ਪ੍ਰਦੇਸ਼-ਦਿੱਲੀ ਸਰਹੱਦ ‘ਤੇ ਪਹੁੰਚੇ।

ਰੋਸ ਪ੍ਰਦਰਸ਼ਨ ਦੇ ਮੱਦੇਨਜ਼ਰ ਸਰਹੱਦੀ ਖੇਤਰ ਵਿਚ ਭਾਰੀ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਅਤੇ ਕੌਮੀ ਰਾਜਧਾਨੀ ਦੇ ਕਈ ਖੇਤਰਾਂ ਵਿਚ ਧਾਰਾ 144 ਵੀ ਲਗਾਈ ਗਈ।

Listen Live

Subscription Radio Punjab Today

Our Facebook

Social Counter

  • 11528 posts
  • 0 comments
  • 0 fans

Log In