Menu

ਦਿਆਲ ਸਿੰਘ ਕੋਲਿਆਂਵਾਲੀ ਤਿੰਨ ਦਿਨਾਂ ਪੁਲਿਸ ਰਿਮਾਂਡ ‘ਤੇ

ਚੰਡੀਗੜ੍ਹ – ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਦਿਆਲ ਸਿੰਘ ਕੋਲਿਆਂਵਾਲੀ ਨੂੰ ਮੁਹਾਲੀ ਦੀ ਅਦਾਲਤ ਨੇ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਹਰ ਦਿਨ ਪੁਲਿਸ ਉਨ੍ਹਾਂ ਕੋਲੋਂ ਸਿਰਫ ਦੋ ਘੰਟੇ ਹੀ ਪੁੱਛਗਿੱਛ ਕਰ ਸਕੇਗੀ। ਕੋਲਿਆਂਵਾਲੀ ’ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਇਲਜ਼ਾਮ ਲੱਗੇ ਸਨ। ਇਸ ਤਹਿਤ ਬਠਿੰਡਾ ਵਿਜੀਲੈਂਸ ਨੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਹਾਲਾਂਕਿ ਬਠਿੰਡਾ ਵਿਜੀਲੈਂਸ ਟੀਮ ਨੇ ਅਦਾਲਤ ਸਾਹਮਣੇ ਕੋਲਿਆਂਵਾਲੀ ਦੇ ਪੰਜ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ।ਇਸ ਮੰਗ ’ਤੇ ਬਹਿਸ ਹੋਣ ਬਾਅਦ ਅਦਾਲਤ ਨੇ ਖਾਸ ਹਦਾਇਤਾਂ ਨਾਲ ਤਿੰਨ ਦਿਨ ਦਾ ਰਿਮਾਂਡ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਕੋਲਿਆਂਵਾਲੀ ਬਠਿੰਡਾ ਨਹੀਂ ਬਲਕਿ ਮੁਹਾਲੀ ਹੀ ਰਹਿਣਗੇ। ਇਸ ਦੇ ਨਾਲ ਹੀ ਅਦਾਲਤ ਨੇ ਕੋਲਿਆਂਵਾਲੀ ਤੋਂ ਪੁੱਛਗਿੱਛ ਕਰਨ ਲਈ ਵੀ ਪ੍ਰਤੀ ਦਿਨ ਸਿਰਫ ਦੋ ਘੰਟੇ ਦਾ ਸਮਾਂ ਦਿੱਤਾ। ਅਦਾਲਤ ਦੇ ਨਿਰਦੇਸ਼ਾਂ ਮੁਤਾਬਕ ਇੱਕ ਤੋਂ ਤਿੰਨ ਵਜੇ ਤਕ ਬਠਿੰਡਾ ਵਿਜੀਲੈਂਸ ਦੀ ਟੀਮ ਦਿਆਲ ਸਿੰਘ ਕੋਲਿਆਂਵਾਲੀ ਤੋਂ ਪੁੱਛਗਿੱਛ ਕਰੇਗੀ।ਪੁੱਛਗਿੱਛ ਇੱਕ ਵਕੀਲ ਸਾਹਮਣੇ ਹੀ ਹੋਏਗੀ। ਸੁਪਰੀਮ ਕੋਰਟ ਤੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਹੋਣ ਤੋਂ ਬਾਅਦ ਕੋਲਿਆਂਵਾਲੀ ਨੇ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਸੀ।

Listen Live

Subscription Radio Punjab Today

Our Facebook

Social Counter

  • 10926 posts
  • 0 comments
  • 0 fans

Log In