Menu

ਦਲਬੀਰ ਕੌਰ ਨੇ ਭਾਜਪਾ ਤੋਂ ਮੰਗੀ ਲੋਕ ਸਭਾ ਚੋਣਾਂ ਲਈ ਟਿਕਟ

ਪਿਛਲੇ ਕੁਝ ਸਮਾਂ ਪਹਿਲਾਂ ਪਾਕਿ ‘ਚ ਮਾਰੇ ਗਏ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲੜਨ ਲਈ ਸਿਰਸਾ ਤੋਂ ਭਾਜਪਾ ਤੋਂ ਆਪਣੀ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਲਬੀਰ ਨੇ ਕਿਹਾ ਕਿ ਇਕ ਤਾਂ ਸਿੱਖ ਭਾਈਚਾਰੇ ਦੇ ਲੋਕਾਂ ਅਤੇ ਉਨ੍ਹਾਂ ਦੇ ਗੋਤ ਦੇ ਲੋਕਾਂ ਕਾਰਨ ਉਨ੍ਹਾਂ ਨੇ ਆਪਣੀ ਟਿਕਟ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। ਦਲਬੀਰ ਕੌਰ 2016 ‘ਚ ਭਾਜਪਾ ‘ਚ ਸ਼ਾਮਲ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਨਹੀਂ ਚਾਹੁੰਦੀ ਪਰ ਸਿਰਸਾ ਦੇ ਲੋਕ ਹੀ ਚਾਹੁੰਦੇ ਹਨ ਕਿ ਮੈਂ ਭਾਜਪਾ ਵੱਲੋਂ ਸਿਰਸਾ ਤੋਂ ਲੋਕ ਸਭਾ ਚੋਣਾਂ ‘ਚ ਹਿੱਸਾ ਲਵਾਂ ਅਤੇ ਪਿਛਲੇ 2 ਸਾਲ ਤੋਂ ਮੈਂ ਸਿਰਸਾ ਦੇ ਲੋਕਾਂ ਨਾਲ ਜੁੜੀ ਹੋਈ ਹਾਂ ਅਤੇ ਉਨ੍ਹਾਂ ਦੇ ਕੰਮ ਕਰ ਰਹੀ ਹਾਂ।ਉਨ੍ਹਾਂ ਨੇ ਕਿਹਾ ਕਿ ਜੇਕਰ ਪਾਰਟੀ ਮੈਨੂੰ ਛੱਡ ਕਿਸੇ ਹੋਰ ਨੂੰ ਟਿਕਟ ਦਿੰਦੀ ਹੈ ਤਾਂ ਮੈਂ ਪਾਰਟੀ ਦੇ ਨਾਲ ਹਾਂ ਅਤੇ ਕਿਸੇ ਨੂੰ ਵੀ ਟਿਕਟ ਮਿਲੇ ਮੈਂ ਉਸ ਦੇ ਲਈ ਪ੍ਰਚਾਰ ਜ਼ਰੂਰ ਕਰਾਂਗੀ ਅਤੇ ਪਾਰਟੀ ਦਾ ਸਮਰਥਨ ਕਰਾਂਗੀ।

Listen Live

Subscription Radio Punjab Today

Our Facebook

Social Counter

  • 11751 posts
  • 0 comments
  • 0 fans

Log In