Menu

ਤੇਲੰਗਾਨਾ ‘ਚੋ ਪੰਜਾਬ ਦੇ ਦੋ ਕਰੋੜ ਅਧਾਰ ਕਾਰਡਾਂ ਦਾ ਡਾਟਾ ਬਰਾਮਦ

ਤੇਲੰਗਾਨਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੂੰ 10 ਕਰੋੜ ਅਧਾਰ ਡਾਟਾ ਬਰਾਮਦ ਹੋਇਆ ਹੈ। ਜਿਸ ਵਿਚੋਂ 2 ਕਰੋੜ ਤੋਂ ਵੱਧ ਪੰਜਾਬੀਆਂ ਦਾ ਡਾਟਾ ਸ਼ਾਮਲ ਹੈ। ਇਸ ਤੋਂ ਪਹਿਲਾਂ ਕੰਪਨੀ ਵਲੋਂ ਆਧਰਾ ਪ੍ਰਦੇਸ਼ ਤੇ ਤੇਲੰਗਾਨਾ ਸੂਬਿਆਂ ਦੇ ਨਾਲ ਸੰਬੰਧਤ 7.82 ਕਰੋੜ ਅਧਾਰ ਕਾਰਡਾਂ ਦਾ ਡਾਟਾ ਚੋਰੀ ਹੋਣ ਦੇ ਮਾਮਲੇ ਦਾ ਪਰਦਾਫਾਸ਼ ਹੋ ਚੁੱਕਿਆ ਹੈ। ਦਰਅਸਲ ਤੇਲੰਗਾਨਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੂੰ ਇਹ ਡਾਟਾ ਆਈਟੀ ਗਰਿੱਡ (ਇੰਡੀਆ) ਦੀਆਂ ਕੰਪਿਊਟਰ ਹਾਰਡ ਡਿਸਕਾਂ ਵਿੱਚੋਂ ਮਿਲਿਆ ਹੈ।ਜਾਂਚ ਟੀਮ ਨੇ ਖਦਸ਼ਾ ਜਤਾਇਆ ਹੈ ਕਿ ਇਹ ਡਾਟਾ ਲੀਕ ਵੋਟਰਾਂ ਨਾਲ ਜੁੜਿਆ ਹੋ ਸਕਦਾ ਹੈ। ਜਾਂਚ ਟੀਮ ਦੇ ਅਧਿਕਾਰੀ ਇਸ ਗੱਲ ਤੋਂ ਹੈਰਾਨ ਹਨ ਕਿ ਕੰਪਨੀ ਨੇ ਪੰਜਾਬ ਨਾਲ ਸੰਬੰਧਿਤ ਏਨੀ ਵੱਡੀ ਮਾਤਰਾ ਵਿਚ ਡਾਟਾ ਸਾਂਭ ਕੇ ਕਿਉਂ ਰੱਖਿਆ ਸੀ। ਜਾਂਚ ਟੀਮ ਦਾ ਕਹਿਣਾ ਹੈ ਕਿ ਕੰਪਨੀ ਦੇ ਸੀਈਓ ਵੱਲੋਂ ਪੁੱਛਗਿੱਛ ਕੀਤੇ ਜਾਣ ਮਗਰੋਂ ਹੀ ਇਸ ਡਾਟੇ ਬਾਰੇ ਪਤਾ ਲੱਗ ਸਕਦਾ ਹੈ। ਇਸਦੇ ਨਾਲ ਹੀ ਹੋਰਨਾਂ ਸੂਬਿਆਂ ਦੇ ਲੋਕਾਂ ਦਾ ਅਧਾਰ ਡਾਟਾ ਮਿਲਣ ਤੋਂ ਬਾਅਦ ਆਧਾਰ ਦੀ ਦੇਖ ਰੇਖ ਕਰਦੀ ਅਥਾਰਿਟੀ ‘ਤੇ ਸਵਾਲ ਖੜੇ ਹੋ ਰਹੇ ਹਨ ਕਿ ਲੋਕਾਂ ਦੇ ਅਧਾਰ ਦਾ ਡਾਟਾ ਇਸ ਤਰ੍ਹਾਂ ਸੂਬੇ ਤੋਂ ਬਾਹਰ ਕਿਸੇ ਹੋਰ ਕੋਲ ਹੋਣਾ ਨੁਕਸਾਨਦਾਇਕ ਹੈ। ਦੱਸ ਦੇਈਏ ਕਿ ਯੂਨੀਕ ਇੰਡੇਨਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਆਪਣੇ ਸਰਵਰ ਤੋਂ ਡਾਟਾ ਲੀਕ ਹੋਣ ਦੀ ਰਿਪੋਰਟ ਨੂੰ ਰੱਦ ਕਰ ਚੁੱਕੀ ਹੈ। ਜਾਂਚ ਟੀਮ ਦਾ ਕਿਹਾ ਹੈ ਕਿ ਕੰਪਨੀ ਮੁਖੀ ਤੋਂ ਪੁੱਛਗਿੱਛ ਕੀਤੇ ਜਾਣ ਬਾਅਦ ਇਹ ਸਪਸ਼ਟ ਹੋ ਸਕੇਗਾ ਕਿ ਡਾਟਾ ਚੋਰੀ ਕਰਨ ਪਿੱਛੇ ਉਨ੍ਹਾਂ ਦਾ ਕੀ ਮਕਸਦ ਹੈ।

Listen Live

Subscription Radio Punjab Today

Our Facebook

Social Counter

  • 11456 posts
  • 0 comments
  • 0 fans

Log In