Menu

ਤਿੰਨ ਭੌਤਿਕ ਵਿਗਿਆਨੀਆਂ ਨੂੰ ਸਾਂਝੇ ਤੌਰ ‘ਤੇ ਮਿਲੇਗਾ ਨੋਬਲ ਪੁਰਸਕਾਰ

ਨਵੀਂ ਦਿੱਲੀ, 2 ਅਕਤੂਬਰ- ਨੋਬਲ ਪੁਰਸਕਾਰਾਂ ਦਾ ਐਲਾਨ ਸੋਮਵਾਰ ਤੋਂ ਸ਼ੁਰੂ ਹੋ ਚੁੱਕਾ ਹੈ। ਮੰਗਲਵਾਰ ਨੂੰ ਭੌਤਿਕ ਵਿਗਿਆਨ ਦੇ ਖੇਤਰ ਪੁਰਸਕਾਰ ਦਾ ਐਲਾਨ ਕੀਤਾ ਗਿਆ। ਸਾਲ 2018 ਦੇ ਭੌਤਿਕ ਵਿਗਿਆਨ ਦਾ ਪੁਰਸਕਾਰ ਤਿੰਨ ਵਿਗਿਆਨੀਆਂ ਨੂੰ ਸਾਂਝੇ ਤੌਰ ‘ਤੇ ਦਿੱਤਾ ਜਾਵੇਗਾ, ਜਿਨ੍ਹਾਂ ‘ਚ ਆਰਥਰ ਅਸ਼ਕਿਨ, ਗੇਰਾਰਡ ਮੌਰੂ ਅਤੇ ਡੋਨਾ ਸਟਿਕਲੈਂਡ ਦੇ ਨਾਂ ਸ਼ਾਮਲ ਹਨ। ਦੱਸ ਦਈਏ ਕਿ ਇਸ ਪੁਰਸਕਾਰ ਦਾ ਅੱਧਾ ਹਿੱਸਾ ਆਰਥਰ ਅਸ਼ਕਿਨ ਨੂੰ, ਜਦੋਂਕਿ ਅੱਧੇ ਭਾਗ ‘ਚੋਂ ਗੇਰਾਰਡ ਮੌਰੂ ਅਤੇ ਡੋਨਾ ਸਟਿਕਲੈਂਡ ਨੂੰ ਸਨਮਾਨਿਤ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਪੁਰਸਕਾਰ ਨੂੰ ਦੇਣ ਦਾ ਫ਼ੈਸਲਾ ‘ਰਾਇਲ ਸਵੀਡਿਸ਼ ਅਕਾਦਮੀ ਆਫ਼ ਸਾਇੰਸਿਜ਼’ ਵਲੋਂ ਕੀਤਾ ਜਾਂਦਾ ਹੈ।

Listen Live

Subscription Radio Punjab Today

Our Facebook

Social Counter

  • 9713 posts
  • 0 comments
  • 0 fans

Log In