Menu

ਢੀਂਡਸਾ ਪਰਿਵਾਰ ਲੋਕ ਸਭਾ ਦੀ ਚੋਣ ਨਹੀਂ ਲੜੇਗਾ – ਪਰਮਿੰਦਰ ਢੀਂਡਸਾ

2019 ‘ਚ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ‘ਚ ਢੀਂਡਸਾ ਪਰਿਵਾਰ ਕਿਸੇ ਕੀਮਤ ‘ਤੇ ਚੋਣ ਨਹੀਂ ਲੜੇਗਾ ਅਤੇ ਪਾਰਟੀ ਹਾਈਕਮਾਨ ਜਿਸ ਵੀ ਉਮੀਦਵਾਰ ਨੂੰ ਟਿਕਟ ਦੇਵੇਗੀ ਉਸ ਦੀ ਢੀਂਡਸਾ ਪਰਿਵਾਰ ਤਨਦੇਹੀ ਨਾਲ ਮਦਦ ਕਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਪਾ ਵਿਖੇ ਮਦਨ ਲਾਲ ਗਰਗ ਦੇ ਭਤੀਜੇ ਦੀ ਹੋਈ ਬੇਵਕਤੀ ਮੌਤ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕੀਤਾ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣੇ ਡੇਢ ਸਾਲ ਦੇ ਕਰੀਬ ਹੋ ਗਿਆ ਹੈ ਇਸ ਦੌਰਾਨ ਕਾਂਗਰਸ ਨੇ ਜਨਤਾ ਨਾਲ ਕੀਤੇ ਵਾਅਦਿਆਂ ‘ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਸਗੋਂ ਕਿਸਾਨਾਂ ਦੀਆਂ ਖੇਤੀ ਮੋਟਰਾਂ ‘ਤੇ ਉਲਟਾ ਬਿੱਲ ਲਗਾਉਣ ਜਾ ਰਹੀ ਹੈ।

Listen Live

Subscription Radio Punjab Today

Our Facebook

Social Counter

  • 9662 posts
  • 0 comments
  • 0 fans

Log In