Menu

ਟਾਈਮ ਮੈਗਜ਼ੀਨ ਨੇ ਫਰੰਟ ਪੇਜ ‘ਤੇ ਪੀ.ਐਮ ਮੋਦੀ ਬਾਰੇ ਲਿਖਿਆ ਭਾਰਤ ਦੇ ‘ਡਿਵਾਈਡਰ ਇਨ ਚੀਫ਼’

ਅਮਰੀਕਾ ਦੇ ਪ੍ਰਸਿੱਧ ਨਿਊਜ਼ ਮੈਗਜ਼ੀਨ  ਟਾਈਮ ਮੈਗਜ਼ੀਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲੈ ਕੇ ਅਪਣੇ ਕਵਰ ਪੇਜ ਉਤੇ ਇਕ ਹੈਡਲਾਈਨ ਦਿਤੀ ਹੈ, ਜਿਸ ਉਤੇ ਵੱਡਾ ਵਿਵਾਦ ਹੋਣ ਦੀ ਸੰਭਾਵਨਾ ਹੈ। ਮੈਗਜ਼ੀਨ ਨੇ ਕਵਰ ਪੇਜ ਉਤੇ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਨਾਲ ਇੰਡੀਆਜ਼ ਡੀਵਾਈਡਰ ਇਨ ਚੀਫ਼ (ਭਾਰਤ ਨੂੰ ਤੋੜਨ ਵਾਲਾ ਪ੍ਰਮੁੱਖ) ਲਿਖਿਆ ਹੈ।  ‘ਟਾਈਮਜ਼’ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਟਿੱਪਣੀ ਕਰਦਿਆਂ ਸਵਾਲ ਕੀਤਾ ਹੈ ਕਿ, ”ਕੀ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਮੋਦੀ ਸਰਕਾਰ ਨੂੰ ਪੰਜ ਸਾਲ ਹੋਰ ਝੱਲ ਸਕਦਾ ਹੈ ?”

ਮੈਗਜ਼ੀਨ ਨੇ ਆਪਣੇ 20 ਮਈ ਦੇ ਅੰਕ ਦੇ ਕਵਰ ਪੰਨੇ ‘ਤੇ ਮੋਦੀ ਦੀ ਤਸਵੀਰ ਚੇਪਦਿਆਂ ਉਸਨੂੰ ‘ਇੰਡੀਆਜ਼ ਡਿਵਾਈਡਰ ਇਨ ਚੀਫ” ਲਿਖਿਆ ਹੈ, ਜੋ ਕਿ ਭਾਰਤ ਦੇ ਚੋਣ ਸੀਜ਼ਨ ਦੌਰਾਨ ਭਾਰਤ ਵਿਚ ਵਿਵਾਦ ਪੈਦਾ ਕਰ ਸਕਦਾ ਹੈ। ਮੈਗਜ਼ੀਨ ਦਾ ਇਹ ਟਾਈਟਲ ਆਤਿਸ਼ ਤਾਸੀਰ ਦੁਆਰਾ ਲਿਖਿਆ ਹੈ।

ਲੇਖ ‘ਚ ਸਾਬਕਾ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਦੀ ਧਰਮ ਨਿਰਪੱਖਤਾ ਦੇ ਵਿਚਾਰਾਂ ਨਾਲ ਪੀਐਮ ਮੋਦੀ ਅਧੀਨ ਸਮਾਜਿਕ ਤਣਾਅ ਨਾਲ ਤੁਲਨਾ ਕੀਤੀ ਗਈ ਹੈ। ਇਸ ਤੋਂ ਇਲਾਵਾ, ਲੇਖ ‘ਚ ਗੁਜਰਾਤ ਦੰਗਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ।

Listen Live

Subscription Radio Punjab Today

Our Facebook

Social Counter

  • 11456 posts
  • 0 comments
  • 0 fans

Log In