Menu

ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ‘ਚ ਮਿੰਨੀ ਬੱਸ ਚਨਾਬ ਦਰਿਆ ‘ਚ ਡਿੱਗੀ

13 ਵਿਅਕਤੀਆਂ ਦੀ ਮੌਤ, 12 ਜ਼ਖ਼ਮੀ
ਸ੍ਰੀਨਗਰ : ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਠਾਕਰੀ ਵਿਚ ਅੱਜ ਸਵੇਰੇ ਇਕ ਮਿੰਨੀ ਬੱਸ ਚਨਾਬ ਦਰਿਆ ਵਿਚ ਜਾ ਡਿੱਗੀ। ਇਸ ਦਰਦਨਾਕ ਹਾਦਸੇ ਵਿਚ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਵਿਅਕਤੀ ਜ਼ਖ਼ਮੀ ਹੋ ਗਏ। ਬੱਸ ਵਿਚ 30 ਵਿਅਕਤੀ ਸਫਰ ਕਰ ਰਹੇ ਸਨ। ਗੰਭੀਰ ਰੂਪ ਵਿਚ ਜ਼ਖ਼ਮੀ 8 ਵਿਅਕਤੀਆਂ ਨੂੰ ਜੰਮੂ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਹ ਮੰਦਭਾਗੀ ਬੱਸ ਕਿਸ਼ਤਵਾੜ ਤੋਂ ਕੇਸ਼ਵਨ ਜਾ ਰਹੀ ਸੀ। ਪ੍ਰਸ਼ਾਸਨ ਨੇ ਇਸ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਪੰਜ-ਪੰਜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਯਾਦ ਰਹੇ ਕਿ ਇਕ ਮਹੀਨੇ ਵਿਚ ਇਹ ਤੀਜਾ ਵੱਡਾ ਸੜਕ ਹਾਦਸਾ ਹੈ।

Listen Live

Subscription Radio Punjab Today

Our Facebook

Social Counter

  • 9385 posts
  • 0 comments
  • 0 fans

Log In