Menu

ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੇ ਕਾਫ਼ਲੇ ‘ਤੇ ਹਮਲਾ

ਸ੍ਰੀਨਗਰ – ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੇ ਕਾਫ਼ਲੇ ‘ਤੇ ਅੱਜ ਅਨੰਤਨਾਗ ਜ਼ਿਲ੍ਹੇ ‘ਚ ਪੱਥਰਬਾਜ਼ਾਂ ਨੇ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪੀ. ਡੀ. ਪੀ. ਪ੍ਰਧਾਨ ਮਹਿਬੂਬਾ ਜ਼ਿਲ੍ਹੇ ਦੇ ਖਿਰਮ ਪਿੰਡ ‘ਚ ਦਰਗਾਹ ‘ਤੇ ਪ੍ਰਾਰਥਨਾ ਕਰਨ ਤੋਂ ਵਾਪਸ ਪਰਤ ਰਹੀ ਸੀ। ਇਸੇ ਦੌਰਾਨ ਬਿਜਬੇਹਾਰਾ ਕਸਬੇ ਵੱਲ ਜਾ ਰਹੇ ਉਨ੍ਹਾਂ ਦੇ ਕਾਫ਼ਲੇ ‘ਤੇ ਕੁਝ ਲੋਕਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਇਸ ਹਾਦਸੇ ‘ਚ ਉਨ੍ਹਾਂ ਦਾ ਵਾਹਨ ਨੁਕਸਾਨਿਆ ਗਿਆ ਪਰ ਸੁਰੱਖਿਆ ਬਲਾਂ ਨੇ ਤੁਰੰਤ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਤਾਂ ਕਿ ਮਹਿਬੂਬਾ ਦਾ ਕਾਫ਼ਲਾ ਉੱਥੋਂ ਸੁਰੱਖਿਅਤ ਨਿਕਲ ਸਕੇ।

Listen Live

Subscription Radio Punjab Today

Our Facebook

Social Counter

  • 11528 posts
  • 0 comments
  • 0 fans

Log In