Menu

ਜੰਗਲਾਤ ਵਿਭਾਗ ਵੱਲੋਂ ਹਰਿਆਲੀ ਵਧਾਉਣ ਲਈ ਵਿਸ਼ੇਸ਼ ਮੁਹਿੰਮ ਤਿਆਰ: ਸਾਧੂ ਸਿੰਘ ਧਰਮਸੋਤ

ਚਾਲੂ ਸਾਲ ਦੌਰਾਨ ਵੱਖ-ਵੱਖ ਕਿਸਮਾਂ ਦੇ 25 ਲੱਖ ਬੂਟੇ ਵੰਡੇ ਜਾਣ ਦੀ ਯੋਜਨਾ
ਹਰ ਨਾਗਰਿਕ ਨੂੰ 3 ਅਤੇ ਹਰ ਘਰ ਨੂੰ 10 ਤੋਂ 15 ਬੂਟੇ ਮਿਲਣਗੇ ਮੁਫ਼ਤ
ਸਾਲ 2018-2019 ਦੌਰਾਨ ਮੁਹਿੰਮ ਤਹਿਤ 4 ਤੋਂ 5 ਲੱਖ ਘਰ ਕੀਤੇ ਜਾਣਗੇ ਕਵਰ
‘ਸਿਹਤਮੰਦ ਵਾਤਾਵਰਣ’ ਲਈ ਵੱਧ ਤੋਂ ਵੱਧ ਬੂਟੇ ਲਾਉਣ ਤੇ ਪਾਲਣ ‘ਤੇ ਜ਼ੋਰ
ਚੰਡੀਗੜ : ਪੰਜਾਬ ਦੇ ਜੰਗਲਾਤ ਵਿਭਾਗ ਨੇ ਸੂਬੇ ਭਰ ‘ਚ ਵੱਧ ਤੋਂ ਵੱਧ ਰੁੱਖ ਲਾਉਣ ਅਤੇ ਹਰਿਆਲੀ ਵਧਾਉਣ ਲਈ ਵਿਸ਼ੇਸ਼ ਮੁਹਿੰਮ ਉਲੀਕੀ ਹੈ। ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਪਨਮਈ ਪ੍ਰਾਜੈਕਟ ‘ਤੰਦਰੁਸਤ ਪੰਜਾਬ ਮਿਸ਼ਨ’ ਤਹਿਤ ਵਿਭਾਗ ਵਲੋਂ ‘ਘਰ-ਘਰ ਹਰਿਆਲੀ’ ਸਕੀਮ ਦੀ ਵਿਸ਼ੇਸ਼ ਮੁਹਿੰਮ ਤਿਆਰ ਕੀਤੀ ਗਈ ਹੈ, ਜਿਸ ਤਹਿਤ ਸੂਬੇ ਭਰ ‘ਚ ਹਰਿਆਲੀ ਵਧਾਉਣ ਲਈ ਮੁਫ਼ਤ ਬੂਟੇ ਵੰਡੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਸ. ਧਰਮਸੋਤ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਸੂਬੇ ਤੇ ਦੇਸ਼ ਦੇ ਵਾਤਾਵਰਣ ਦੀ ਸ਼ੁੱਧਤਾ ਵਧਾਉਣਾ ਅਤੇ ਸੂਬੇ ਦੇ ਨਾਗਰਿਕਾਂ ਨੂੰ ਸ਼ੁੱਧ ਹਵਾ ਮੁਹੱਈਆ ਕਰਵਾਉਣਾ ਹੈ। ਉਨ•ਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸੂਬੇ ਦੇ ਹਰ ਵਸਨੀਕ ਨੂੰ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾ ਕੇ ਆਉਣ ਵਾਲੀ ਪੀੜ•ੀ ਲਈ ਧਰਤੀ ਨੂੰ ਰਹਿਣਯੋਗ ਸਥਾਨ ਬਣਾਉਣ ‘ਚ ਆਪਣਾ ਯੋਗਦਾਨ ਪਾਵੇ। ਉਨ•ਾਂ ਕਿਹਾ ਕਿ ਵਿਭਾਗ ਵਲੋਂ ਤਿਆਰ ਕੀਤੀ ਇਸ ਵਿਸ਼ੇਸ਼ ਮੁਹਿੰਮ ਤਹਿਤ ਸੂਬੇ ਦੇ ਹਰ ਨਾਗਰਿਕ ਨੂੰ 3 ਅਤੇ ਹਰ ਘਰ ਨੂੰ 10 ਤੋਂ 15 ਵੱਖ-ਵੱਖ ਕਿਸਮਾਂ ਦੇ ਬੂਟੇ ਮੁਫ਼ਤ ਮੁਹੱਈਆ ਕਰਵਾਏ ਜਾਣਗੇ। ਉਨ•ਾਂ ਕਿਹਾ ਕਿ ਚਾਲੂ ਸਾਲ 2018-2019 ਦੌਰਾਨ ਸੂਬੇ ਦੇ ਨਾਗਰਿਕਾਂ ਨੂੰ 20 ਤੋਂ 25 ਲੱਖ ਬੂਟੇ ਮੁਫ਼ਤ ਵੰਡੇ ਜਾਣਗੇ ਜਦਕਿ ਇਸ ਮੁਹਿੰਮ ਤਹਿਤ 4 ਤੋਂ 5 ਲੱਖ ਘਰ ਚਾਲੂ ਸਾਲ ਦੌਰਾਨ ਕਵਰ ਕੀਤੇ ਜਾਣਗੇ।
ਸ. ਧਰਮਸੋਤ ਨੇ ਦੱਸਿਆ ਕਿ ‘ਮਿਸ਼ਨ ਤੰਦਰੁਸਤ ਪੰਜਾਬ’ ਅਧੀਨ ਇਸ ਵਿਸ਼ੇਸ਼ ਮੁਹਿੰਮ ਦੌਰਾਨ ਲੋਕਾਂ ਨੂੰ ਪੰਜਾਬ ਦੇ ਕੁਦਰਤੀ ਬੂਟੇ ਜਿਵੇਂ ਟਾਹਲੀ, ਨਿੰਮ, ਅਰਜੁਨ, ਹਰੜ, ਬੇਹੜਾ, ਆਂਵਲਾ, ਜਾਮੁਨ ਆਦਿ ਮੈਡੀਸਨਲ ਤੇ ਫਲਦਾਰ ਬੂਟੇ ਸਪਲਾਈ ਕੀਤੇ ਜਾਣਗੇ।
ਸ. ਧਰਮਸੋਤ ਨੇ ਕਿਹਾ ਕਿ ਵਿਭਾਗ ਵਲੋਂ ਲੋਕਾਂ ਦੀ ਚੰਗੀ ਸਿਹਤ ਤੇ ਸ਼ੁੱਧ ਵਾਤਾਵਰਣ ਦੇ ਉਦੇਸ਼ ਤਹਿਤ ਮੈਡੀਸਨਲ ਤੇ ਫਲਦਾਰ ਵੰਡੇ ਜਾਣ ‘ਤੇ ਵਿਸ਼ੇਸ਼ ਜ਼ੋਰ ਹੋਵੇਗਾ। ਉਨ•ਾਂ ਕਿਹਾ ਕਿ ਜੰਗਲਾਤ ਵਿਭਾਗ ਸੂਬੇ ਦੇ ਲੋਕਾਂ ਨੂੰ ‘ਸਿਹਤਮੰਦ ਵਾਤਾਵਰਣ’ ਦੇ ਉਦੇਸ਼ ਨਾਲ ਪੰਜਾਬ ਦੇ ਹੋਰ ਕੁਦਰਤੀ ਬੂਟੇ ਵੀ ਸਪਲਾਈ ਕਰੇਗਾ। ਸ. ਧਰਮਸੋਤ ਨੇ ਸੂਬੇ ਦੇ ਲੋਕਾਂ ਨੂੰ ‘ਸਿਹਤਮੰਦ ਵਾਤਾਵਰਣ’ ਸਿਰਜਣ ਲਈ ਵੱਧ ਤੋਂ ਵੱਧ ਬੂਟੇ ਲਾਉਣ ‘ਤੇ ਉਨ•ਾਂ ਨੂੰ ਪਾਲਣ ਤੇ ਲਾਗਾਤਾਰ ਦੇਖ-ਰੇਖ ਤੇ ਪਾਣੀ ਪਾਉਣ ਦੀ ਅਪੀਲ ਵੀ ਕੀਤੀ।
ਸ. ਧਰਮਸੋਤ ਨੇ ‘ਮਿਸ਼ਨ ਤੰਦਰੁਸਤ ਪੰਜਾਬ’ ਦੀ ਸਫਲਤਾ ਲਈ ਸਭ ਨੂੰ ਮਿਲ ਕੇ ਚੱਲਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਲੋਕਾਂ ਨੂੰ ਸਿਹਤਮੰਦ ਵਾਤਾਵਰਣ ਅਤੇ ਸਿਹਤਮੰਦ ਸਮਾਜ ਸਿਰਜਣ ਦੀ ਇਸ ਪ੍ਰਕਿਰਿਆ ‘ਚ ਹਿੱਸੇਦਾਰ ਬਣਨ ਦੀ ਅਪੀਲ ਵੀ ਕੀਤੀ। ਸ. ਧਰਮਸੋਤ ਨੇ ਕਿਹਾ ਕਿ ਕਿਸੇ ਵੇਲੇ ਪੰਜਾਬ ਦੇ ਲੋਕਾਂ ਦੀ ਪਹਿਚਾਣ ‘ਸਿਹਤਮੰਦ ਪੰਜਾਬੀਆਂ’ ਵਜੋਂ ਰਹੀ ਹੈ ਤੇ ‘ਤੰਦਰੁਸਤੀ’ ਸਾਡਾ ਸੱਭਿਆਚਾਰ ਰਿਹਾ ਹੈ। ਉਨ•ਾਂ ਨੇ ਸੂਬੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ, ਚੰਗੀ ਤੇ ਸ਼ੁੱਧ ਖ਼ੁਰਾਕ ਖਾਣ ਅਤੇ ਆਪਣੀ ਜੀਵਨ-ਜੁਗਤ ਨੂੰ ਬਦਲਣ ਦਾ ਸੱਦਾ ਦਿੰਦਿਆਂ ਕਿਹਾ ਕਿ ਸੂਬੇ ਦੇ ਵਸਨੀਕਾਂ ਦੀ ਚੰਗੀ ਸਿਹਤ ਤੇ ਸ਼ੁੱਧ ਵਾਤਾਵਰਣ ਦੇਣਾ ਹੀ ‘ਮਿਸ਼ਨ ਤੰਦਰੁਸਤ ਪੰਜਾਬ’ ਦਾ ਮੁੱਖ ਉਦੇਸ਼ ਹੈ।

Listen Live

Subscription Radio Punjab Today

Our Facebook

Social Counter

  • 9648 posts
  • 0 comments
  • 0 fans

Log In