Menu

ਜਹਾਜ਼ ਹਾਈਜੈਕ ਹੋਣ ਦੀ ਅਫਵਾਹ ਫੈਲਾਉਣ ਵਾਲੇ ਨੂੰ ਹੋਈ ਉਮਰ ਕੈਦ ਦੀ ਸਜ਼ਾ ਤੇ 5 ਕਰੋੜ ਦਾ ਜੁਰਮਾਨਾ

ਅਕਤੂਬਰ 2017 ‘ਚ ਜੈੱਟ ਏਅਰਵੇਜ਼ ਦੇ ਹਵਾਈ ਜਹਾਜ਼ ਨੂੰ ਉਡਾਣ ਸਮੇਂ ਹਾਈਜੈਕ ਹੋਣ ਦੀ ਅਫਵਾਹ ਫੈਲਾਉਣ ਵਾਲੇ ਮੁੰਬਈ ਦੇ  ਕਾਰੋਬਾਰੀ ਨੂੰ ਅਹਿਮਦਾਬਾਦ ਦੀ ਵਿਸ਼ੇਸ਼ ਐਨ.ਆਈ.ਏ ਕੋਰਟ ਨੇ ਮੰਗਲਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਕੋਰਟ ਨੇ ਸਜ਼ਾ ਦੇ ਨਾਲ 5 ਕਰੋੜ ਰੁਪਏ ਜੁਰਮਾਨਾ ਵੀ ਲਗਾਇਆ। ਅਦਾਲਤ ਨੇ ਕਿਹਾ ਕਿ ਦੋਸ਼ੀ ਤੋਂ ਵਸੂਲੀ ਜਾਣ ਵਾਲੀ 5 ਕਰੋੜ ਰੁਪਏ ਦੀ ਰਕਮ ਫਲਾਈਟ ਚ ਮੌਜੂਦ ਪਾਈਲਟ ਨੂੰ 1 ਲੱਖ ਰੁਪਏ, ਸਾਰੀਆਂ ਏਅਰਹੋਸਟੇਸ ਨੂੰ 50-50 ਹਜ਼ਾਰ ਰੁਪਏ ਅਤੇ ਸਾਰੇ ਯਾਤਰੀਆਂ ਨੂੰ 25-25 ਹਜ਼ਾਰ ਰੁਪਏ ਦਾ ਮੁਆਵਜ਼ਾ ਵਜੋਂ ਵੰਡੀ ਜਾਵੇਗੀ।

ਬਿਰਜੂ ਕਿਸ਼ੋਰ ਸੱਲਾ ਨਾਮੀ ਕਾਰੋਬਰੀ ਨੇ ਹਵਾਈ ਜਹਾਜ਼ ਦੇ ਟਾਇਲਟ ਵਿਚ ਅੰਗਰੇਜ਼ੀ ਅਤੇ ਉਰਦੂ ਵਿਚ ਹਾਈਜੈਕ ਕਰਨ ਦੀ ਧਮਕੀ ਭਰਿਆ ਨੋਟ ਛੱਡ ਦਿੱਤਾ ਸੀ, ਜਿਸ ਨਾਲ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ। ਇਸ ਤੋਂ ਬਾਅਦ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਸੀ।

ਜਾਂਚ ਚ ਸਾਹਮਣੇ ਆਇਆ ਕਿ ਬਿਰਜੂ ਨੇ ਇਹ ਕਰਤੂਤ ਪੂਰੀ ਤਰ੍ਹਾਂ ਜਾਣਬੁੱਝ ਕੇ ਕੀਤੀ ਸੀ ਤੇ ਉਸ ਦਾ ਮਕਸਦ ਫਲਾਈਟ ਦੇ ਕਾਰਗੁਜ਼ਾਰੀ ਚ ਮੁਸ਼ਕਲਾਂ ਪੈਦਾ ਕਰਨਾ ਸੀ। ਐਨਆਈਏ ਨੇ ਕਿਹਾ ਕਿ ਬਿਰਜੂ ਦੀ ਇਸ ਹਰਕਤ ਕਾਰਨ ਜਹਾਜ਼ ਚ ਮੌਜੂਦ ਯਾਤਰੀਆਂ ਅਤੇ ਕਰੂ ਮੈਂਬਰਾਂ ਦੀ ਜਾਨ ਖਤਰੇ ਚ ਪੈ ਗਈ ਸੀ।

Listen Live

Subscription Radio Punjab Today

Our Facebook

Social Counter

  • 11456 posts
  • 0 comments
  • 0 fans

Log In