Menu

ਜਨਤਾ ਦਾ ਕੰਮ ਕਰਨ ਆਏ ਹਾਂ, ਕੋਰਟ ਲਈ ਸਮਾਂ ਨਹੀਂ- ਸਿਸੌਦੀਆ

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮੁਆਫ਼ੀਨਾਮੇ ਤੋਂ ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਯੂਨਿਟ ‘ਚ ਆਇਆ ਭੂਚਾਲ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਹੁਣ ਪੰਜਾਬ ਦੇ ਇੰਚਾਰਜ ਮਨੀਸ਼ ਸਿਸੌਦੀਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਡੇ ਕਹਿਣ ਨਾਲ ਕਿਸੇ ਦਾ ਅਪਮਾਨ ਹੁੰਦਾ ਹੈ ਤਾਂ ਮੁਆਫ਼ੀ ਮੰਗ ਲੈਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਜਨਤਾ ਦਾ ਕੰਮ ਕਰਨ ਆਏ ਹਾਂ, ਕੋਰਟ ਲਈ ਟਾਈਮ ਨਹੀਂ ਹੈ।
ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਨੇ ਮੁਆਫ਼ੀ ਮੰਗਣ ਦਾ ਨਵਾਂ ਸਿਲਸਿਲਾ ਸ਼ੁਰੂ ਕੀਤਾ ਹੈ, ਇਸ ਕ੍ਰਮ ‘ਚ ਉਨ੍ਹਾਂ ਨੇ ਹੁਣ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੋਂ ਮੁਆਫ਼ੀ ਮੰਗੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਦੇ ਬੇਟੇ ਅਮਿਤ ਸਿੱਬਲ ਤੋਂ ਵੀ ਮੁਆਫ਼ੀ ਮੰਗੀ ਹੈ। ਕੇਜਰੀਵਾਲ ਨੂੰ ਭੇਜੇ ਪੱਤਰ ‘ਚ ਲਿਖਿਆ ਕਿ ਉਨ੍ਹਾਂ ਦੇ ਖਿਲਾਫ ਲਗਾਏ ਗਏ ਦੋਸ਼ਾਂ ਲਈ ਮੈਨੂੰ ਖੇਦ ਹੈ, ਅਸੀਂ ਇਸ ਘਟਨਾ ਨੂੰ ਪਿੱਛੇ ਛੱਡ ਦੇਈਏ ਅਤੇ ਅਦਾਲਤ ਦੀ ਕਾਰਵਾਈ ਬੰਦ ਕਰੀਏ। ਹਾਲਾਂਕਿ ਗਡਕਰੀ ਨੇ ਇਸ ਦੇ ਬਦਲੇ ਕੇਜਰੀਵਾਲ ਦੇ ਖਿਲਾਫ ਦਰਜ ਮਾਣਹਾਨੀ ਦਾ ਮਾਮਲਾ ਵਾਪਸ ਲੈ ਲਿਆ।

Listen Live

Subscription Radio Punjab Today

Our Facebook

Social Counter

  • 10904 posts
  • 0 comments
  • 0 fans

Log In